v> ਜੇਐੱਨਐੱਨ, ਪਟਿਆਲਾ : ਅਰਬਨ ਅਸਟੇਟ ਪੁਲਿਸ ਥਾਣਾ ਦੇ ਅਧੀਨ ਪੈਂਦੇ ਹੀਰਾ ਬਾਗ 'ਚ ਇਕ ਵਿਅਕਤੀ ਨੂੰ ਕੁਝ ਲੋਕਾਂ ਨੇ ਕੁੱਟਮਾਰ ਕਰ ਜ਼ਖ਼ਮੀ ਕਰ ਦਿੱਤਾ। ਕੁੱਟਮਾਰ 'ਚ ਜ਼ਖ਼ਮੀ ਕਿਰਨਦੀਪ ਸਿੰਘ ਨਿਵਾਸੀ ਸ਼ਾਮਲਾਟ ਕਾਲੋਨੀ ਦੇ ਬਿਆਨਾਂ 'ਤੇ ਪੁਲਿਸ ਨੇ ਮੁਲਜ਼ਮ ਅਨਵਰ ਤੇ ਉਸ ਦੇ 8 ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਘਟਨਾ 6 ਅਕਤੂਬਰ ਦੀ ਦੱਸੀ ਜਾ ਰਹੀ ਹੈ ਪਰ ਡਰ ਕਾਰਨ ਕਿਰਨਦੀਪ ਸਿੰਘ ਚੁੱਪ ਰਿਹਾ। ਕਿਰਨਦੀਪ ਮੁਤਾਬਿਕ ਉਹ ਹੀਰਾ ਬਾਗ ਸਥਿਤ ਕਾਰਾਂ ਦੇ ਸ਼ੋਅਰੂਮ 'ਚ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਹੈ।

ਮੁਲਜ਼ਮ ਪਿਛਲੇ ਕਈ ਮਹੀਨਿਆਂ ਤੋਂ ਉਸ ਨੂੰ ਜਬਰਦਸਤੀ ਮੁਸਲਿਮ ਧਰਮ ਅਪਣਾਉਣ ਲਈ ਕਹਿ ਰਿਹਾ ਸੀ ਪਰ ਉਸ ਨੇ ਸਾਫ ਮੰਨਾ ਕਰ ਦਿੱਤਾ ਕਿ ਉਹ ਸਿੱਖ ਧਰਮ ਨਹੀਂ ਛੱਡੇਗਾ। ਇਸ ਗਲ ਤੋਂ ਨਰਾਜ਼ ਹੋ ਕੇ ਉਕਤ ਲੋਕਾਂ ਨੇ 6 ਤਰੀਕ ਦੀ ਸ਼ਾਮ ਨੂੰ ਹਮਲਾ ਕਰ ਜ਼ਖ਼ਮੀ ਕਰ ਕੇ ਫਰਾਰ ਹੋ ਗਿਆ। ਇਨ੍ਹਾਂ ਲੋਕਾਂ ਦੀਆਂ ਧਮਕੀਆਂ ਕਾਰਨ ਉਹ ਚੁੱਪ ਰਿਹਾ।

Posted By: Amita Verma