v> ਹਰਿੰਦਰ ਸ਼ਾਰਦਾ, ਪਟਿਆਲਾ : ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਸਰਕਾਰੀ ਆਯੁਰਵੈਦਿਕ ਕਾਲਜ ਵਿੱਚ ਬਣੀ ਟੈਂਕੀ 'ਤੇ ਬੈਠੇ ਨੌਕਰੀ ਦੀ ਮੰਗ ਕਰ ਰਹੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾ ਦੇ ਦੋ ਬੱਚਿਆਂ ਦੀ ਹਾਲਤ ਵਿਗੜ ਗਈ। ਪ੍ਰਦਰਸ਼ਨਕਾਰੀਆਂ ਡਾਕਟਰਾਂ ਦੀਆਂ ਟੀਮਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਪੁੱਜੀ ਡਾਕਟਰਾਂ ਦੀ ਟੀਮ ਵਲੋਂ ਬੱਚਿਆਂ ਨੂੰ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਮ੍ਰਿਤਕ ਆਸ਼ਰਿਤ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਲੰਘੇ ਦਿਨ ਟੈਂਕੀ 'ਤੇ ਬੈਠੇ ਇਕ ਸਾਲਾ ਮਿਅੰਕ ਦੀ ਤਬੀਅਤ ਵਿਗੜ ਗਈ ਸੀ, ਜਿਸ ਨੂੰ ਉੱਥੇ ਉਲਟੀਆਂ ਲੱਗ ਗਈਆਂ ਸਨ ਪਰ ਉਸ ਸਮੇਂ ਇਲਾਜ ਤੋਂ ਬਾਅਦ ਉਸ ਦੀ ਤਬੀਅਤ ਠੀਕ ਹੋ ਗਈ ਸੀ ਪਰ ਅੱਜ ਫਿਰ ਸਵੇਰੇ ਉਸ ਦੀ ਮੁੜ ਸਿਹਤ ਖ਼ਰਾਬ ਹੋ ਗਈ ਹੈ। ਇਸ ਨਾਲ ਹੀ ਟੈਂਕੀ ਦੇ ਹੇਠਾਂ ਧਰਨੇ 'ਤੇ ‍ਪਰਿਵਾਰ ਨਾਲ ਬੈਠੀ ਦੋ ਸਾਲਾ ਪ੍ਰੀਤ ਕੌਰ ਬੱਚੀ ਦੀ ਤਬੀਅਤ ਵਿਗੜ ਗਈ ਹੈ। ਜਿਸ ਨੂੰ ਹਲਕਾ ਬੁਖਾਰ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਨੂੰ ਤਾਂ ਕੁਝ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਪਾਵਰਕਾਮ ਮਹਿਕਮੇ ਦੇ ਅਧਿਕਾਰੀ ਹੋਣਗੇ।

Posted By: Amita Verma