ਸੀਨੀਅਰ ਰਿਪੋਰਟਰ, ਪਟਿਆਲਾ : ਵਿੱਤੀ ਸਾਲ 2023-24 ਲਈ ਨਵੀਂ ਬਿਜਲੀ ਦਰਾਂ ਐਲਾਨ ਹੋਣ ਤੱਕ ਪਾਵਰਕੌਮ ਮੌਜੂਦਾ ਬਿਜਲੀ ਦਰਾਂ ਜਾਰੀ ਰੱਖੇਗਾ। ਚੋਣ ਕਮਿਸ਼ਨ ਵੱਲੋਂ ਜਲੰਧਰ ਲੋਕ ਸਭਾ ਸੀਟ ਦੀ ਜਿਮਨੀ ਚੋਣ ਦਾ ਐਲਾਨ ਬੀਤੀ 29 ਮਾਰਚ ਨੂੰ ਕੀਤੇ ਜਾਣ ਕਰ ਕੇ ਇੰਝ ਕੀਤਾ ਗਿਆ ਹੈ। ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਨੇ ਜਾਰੀ ਹੁਕਮ ਵਿਚ ਕਿਹਾ ਹੈ ਕਿ ਮੀਟਿੰਗ ਕਰ ਕੇ ਵਿੱਤੀ ਸਾਲ 2023-24 ਲਈ ਬਿਜਲੀ ਦਰਾਂ ਨੂੰ ਤੈਅ ਕੀਤਾ ਜਾ ਚੁੱਕਾ ਹੈ। ਫਿਲਹਾਲ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਕਰ ਕੇ ਚੱਲ ਰਹੀ ਦਰਾਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ, ਜਦੋਂ ਤਕ ਜਲੰਧਰ ਜਿਮਨੀ ਚੋਣ ਪੂਰੀ ਨਹੀਂ ਹੋ ਜਾਂਦੀ। ਵਿੱਤੀ ਸਾਲ 2022-23 ਲਈ ਜੀ ਬਿਜਲੀ ਦਰਾਂ ਬਾਰੇ ਹੁਕਮ ਜਾਰੀ ਕੀਤਾ ਗਿਆ ਸੀ, ਉਹ 31 ਮਾਰਚ ਤੱਕ ਲਾਗੂ ਹੋਣਾ ਸੀ ਹੁਣ ਜਦੋਂਕਿ ਵਿਤ ਸਾਲ 2023-24 ਟੈਰਿਫ ਆਰਡਰ ਜਾਰੀ ਕੀਤਾ ਜਾ ਚੁੱਕਿਆ ਹੈ ਤਾਂ ਇਹ ਜਲੰਧਰ ਚੋਣ ਹੋਣ ਤੋਂ ਬਾਅਦ ਲਾਗੂ ਹੋਵੇਗਾ।
Posted By: Sandip Kaur