ਜੇਐੱਨਐੱਨ, ਚੰਡੀਗੜ੍ਹ : ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁਲਜ਼ਮ ਗੈਂਗਸਟਰ ਗੁਰਜੀਤ ਲਾਡਾ 'ਤੇ ਮੰਗਲਵਾਰ ਨੂੰ ਅਦਾਲਤ ਨੇ ਦੋਸ਼ ਆਇਦ ਕਰ ਦਿੱਤੇ। ਲਾਡੇ 'ਤੇ ਵਪਾਰੀ ਤੋਂ 40 ਲੱਖ ਰੁਪਏ ਲੁੱਟਣ ਦੇ ਦੋਸ਼ ਲਾਏ ਗਏ ਹਨ। ਅਗਲੀ ਸੁਣਵਾਈ ਹੁਣ 14 ਦਸੰਬਰ ਨੂੰ ਹੋਣੀ ਹੈ।

ਵਪਾਰੀ ਹਰਮਿੰਦਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਸੈਕਟਰ-35 ਸਥਿਤ ਵੇਰਕਾ ਬੂਥ ਲਾਗੇ ਉਸ ਨੂੰ ਗੈਂਗਸਟਰ ਲਾਡੇ ਤੇ ਉਸ ਦੇ ਗੁਰਗੇ ਨੇ ਰੋਕਿਆ ਸੀ। ਇਨ੍ਹਾਂ ਦੋਵਾਂ ਨੇ ਪਿਸਤੌਲ ਵਿਖਾ ਕੇ ਚਾਲੀ ਲੱਖ ਰੁਪਏ ਲੁੱਟੇ ਸਨ। ਲੁੱਟ-ਖੋਹ ਮਗਰੋਂ ਦੋਵੇਂ ਜਣੇ ਉਸ ਨੂੰ ਕਾਰ ਵਿਚ ਬਿਠਾ ਕੇ ਮੋਹਾਲੀ ਲਾਗੇ ਚੱਪੜਚਿੜੀ ਦੇ ਖੇਤਾਂ ਵਿਚ ਛੱਡ ਗਏ ਸਨ।