ਪੱਤਰ ਪ੍ਰਰੇਰਕ, ਭਾਦਸੋਂ

ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਅਤੇ ਨਸ਼ਾ ਵਿਰੋਧੀ ਮਿੁਹੰਮ ਨੂੰ ਸਫ਼ਲ ਬਣਾਉਣ ਲਈ ਦਿਨ ਰਾਤ ਇਕ ਕਰ ਕੇ ਕੰਮ ਕਰਨ ਬਦਲੇ ਥਾਣੇਦਾਰ ਭਗਵਾਨ ਸਿੰਘ ਲਾਡੀ ਦਾ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਡੀਜੀਪੀ ਡਿਸਕ ਨਾਲ ਸਨਮਾਨ ਕੀਤਾ। ਪਟਿਆਲਾ ਸਿਟੀ ਦੇ ਟ੍ਰੈਫਿਕ ਇੰਚਾਰਜ ਥਾਣੇਦਾਰ ਭਗਵਾਨ ਸਿੰਘ ਲਾਡੀ ਪਹੇੜੀ ਨੂੰ ਡੀਜੀਪੀ ਡਿਸਕ ਪ੍ਰਦਾਨ ਕਰਦਿਆਂ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣੇਦਾਰ ਭਗਵਾਨ ਸਿੰਘ ਲਾਡੀ ਪਹੇੜੀ ਨੇ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਉਨ੍ਹਾਂ ਨੂੰ ਜੋ ਵੀ ਸਪੈਸ਼ਲ ਅਪ੍ਰਰੇਸ਼ਨ ਸੌਂਪੇ ਗਏ, ਉਹ ਉਨ੍ਹਾਂ ਨੇ ਬਹੁਤ ਹੀ ਪੇਸ਼ੇਵਾਰਾਨਾ ਢੰਗ ਨਾਲ ਸਿਰੇ ਚੜ੍ਹਾਏ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਲਾਡੀ ਪਹੇੜੀ ਤੋਂ ਸੇਧ ਲੈਣੀ ਚਾਹੀਦੀ ਹੈ।