ਪੱਤਰ ਪੇ੍ਰਰਕ, ਪਟਿਆਲਾ : ਮੁਲਤਾਨੀ ਮੱਲ ਮੋਦੀ ਕਾਲਜ ਦੇ ਹੋਣਹਾਰ ਅਧਿਆਪਕਾਂ ਨੂੰ ਵੱਖ-ਵੱਖ ਖੇਤਰਾਂ ''ਚ ਨਿਭਾਈਆਂ ਸੇਵਾਵਾਂ ਲਈ ਭਾਈ ਘਨੱਈਆ ਇੰਸਟੀਚਿਊਟ ਆਫ਼ ਮੈਡੀਕਲ ਸਟੱਡੀਜ਼, ਪਟਿਆਲਾ ਅਤੇ ਮੁੱਢਲੀ ਸਹਾਇਤਾ, ਸਿਹਤ ਅਤੇ ਸੁਰੱਖਿਆ ਚੇਤਨਾ ਮਿਸ਼ਨ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ''ਮਿਸਾਲੀ ਸੇਵਾ ਸਨਮਾਨ'' ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਿਟਾਇਰਡ ਆਈ.ਏ.ਐਸ. ਤੇ ਸਾਬਕਾ ਐਮ.ਡੀ. (ਪੀ.ਆਰ.ਟੀ.ਸੀ.), ਮਨਜੀਤ ਸਿੰਘ ਨਾਰੰਗ, ਰਿਡਾਇਰਡ ਐਸ.ਐਸ.ਪੀ. ਤੇ ਪਿੰ੍ਸੀਪਲ ਪੰਜਾਬ ਜੇਲ ਟੇ੍ਨਿੰਗ ਸਕੂਲ ਰਾਕੇਸ਼ ਕੁਮਾਰ ਸ਼ਰਮਾ, ਭਾਈ ਘਨੱਈਆ ਇੰਸਟੀਚਿਊਟ ਆਫ਼ ਮੈਡੀਕਲ ਸਟੱਡੀਜ਼, ਪਿੰ੍ਸੀਪਲ ਡਾ. ਨੀਰਜ ਭਾਰਦਵਾਜ ਤੇ ਸਮਾਜ ਸੇਵੀ ਕਾਕਾ ਰਾਮ ਵਰਮਾ ਨੇ ਸ਼ਿਰਕਤ ਕੀਤੀ। ਕਾਲਜ ਪਿੰ੍ਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਰਸਮੀ ਸਵਾਗਤ ਕੀਤਾ ਅਤੇ ਪ੍ਰਸੰਨਤਾ ਭਰੇ ਲਹਿਜੇ ''ਚ ਸਨਮਾਨ ਲਈ ਚੁਣੇ ਗਏ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦੁਆਰਾ ਨਿਭਾਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ੍ਹ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਸਿੱਖਿਆ ਪ੍ਰਰਾਪਤੀ ਦਾ ਉਦੇਸ਼ ਤਾਂ ਹੀ ਸੰਪੂਰਨ ਹੁੰਦਾ ਹੈ ਜੇਕਰ ਮੋੜਵੇਂ ਰੂਪ ''ਚ ਸਿੱਖਿਆ ਨੂੰ ਸੇਵਾ ਦੇ ਰੂਪ ''ਚ ਸਮਾਜ ਨੂੰ ਅਰਪਿਤ ਕੀਤਾ ਜਾਵੇ। ਅਧਿਆਪਕ ਨੂੰ ਅਜਿਹਾ ਕਾਰਜ ਖੁਸ਼ੀ ਤੇ ਨਿੱਜਤਾ ਤੋਂ ਉੱਪਰ ਉੱਠ ਕੇ ਸਮਾਜ ਦੀ ਬਿਹਤਰੀ ਲਈ ਕਰਨਾ ਚਾਹੀਦਾ ਹੈ।

ਮਨਜੀਤ ਸਿੰਘ ਨਾਰੰਗ ਨੇ ਮੋਦੀ ਕਾਲਜ ਦੀਆਂ ਸਰਵਪੱਖੀ ਪ੍ਰਰਾਪਤੀਆਂ ਦੀ ਬੇਹਦ ਸ਼ਲਾਘਾ ਕੀਤੀ ਤੇ ਸਮੁੱਚੀ ਮੈਨੇਜਮੈਂਟ ਤੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ।

ਪੋ੍. ਵੇਦ ਪ੍ਰਕਾਸ਼ ਸ਼ਰਮਾ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿਛਲੇ 7 ਸਾਲਾਂ ਤੋਂ ਪ੍ਰਦਾਨ ਕੀਤੀ ਜਾਂਦੀ ਵਜ਼ੀਫ਼ਾ ਰਾਸ਼ੀ ਸਬੰਧੀ ਨਿਭਾਈ ਭੂਮਿਕਾ ਅਤੇ ਪੋ੍. ਸ਼ੈਲੇਂਦਰਾ ਸਿੱਧੂ ਵੱਲੋਂ ਲੜਕੀਆਂ ਲਈ ਸੁਰੱਖਿਆ, ਸ਼ਿਕਾਇਤਾਂ ਦੇ ਨਿਵਾਰਨ ਅਤੇ ਸੁਵਿਧਾਵਾਂ ''ਚ ਨਿਭਾਈਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਕਾਲਜ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਲਗਾਤਾਰ ਪੰਜਾਬੀ ਯੂਨੀਵਰਸਿਟੀ ਦੇ ਮਾਕਾ ਟਰਾਫੀ ਜਿੱਤਣ ''ਚ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਡਾ. ਨਿਸ਼ਾਨ ਸਿੰਘ ਨੂੰ ਸਨਮਾਨ ਦਿੱਤਾ ਗਿਆ। ਇਸ ਮੌਕੇ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪਿੰ੍ਸੀਪਲ ਮਿਸ ਸੰਤੋਸ਼ ਗੋਇਲ ਨੂੰ ਵੀ ਸੇਵਾਵਾਂ ਲਈ ਸਨਮਾਨ ਦਿੱਤਾ ਗਿਆ।