ਪੱਤਰ ਪੇ੍ਰਰਕ, ਪਾਤੜਾਂ : ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਬਲਾਕ ਪਾਤੜਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਰਵਿਦਾਸ ਮੰਦਰ ਵਿਖੇ ਜ਼ਿਲ੍ਹਾ ਪ੍ਰਧਾਨ ਲਛਮਣ ਸਿੰਘ ਨਬੀਪੁਰ, ਸਕੱਤਰ ਜਨਰਲ ਗੁਰਪ੍ਰਰੀਤ ਸਿੰਘ ਗੁਰੂ ਅਤੇ ਪੇ੍ਮ ਸਿੰਘ ਮੌਲਵੀਵਾਲਾ ਵੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ 'ਹੱਲਾ ਬੋਲ ਰੈਲੀ' ਲਈ ਲਾਮਬੰਦੀ ਮੁਹਿੰਮ ਤਹਿਤ ਯੋਜਨਾਬੰਦੀ ਕੀਤੀ ਗਈ। ਮੀਟਿੰਗ ਦੌਰਾਨ ਜਥੇਬੰਦੀ ਦੀ ਬਲਾਕ ਪਾਤੜਾਂ ਦੀ ਜਥੇਬੰਦਕ ਚੋਣ ਕੀਤੀ ਗਈ, ਜਿਸ 'ਚ ਬਲਵਿੰਦਰ ਸਿੰਘ ਘੱਗਾ ਬਲਾਕ ਪ੍ਰਧਾਨ, ਸੁੱਖਪਾਲ ਸਿੰਘ ਦਫ਼ਤਰੀਵਾਲ਼ਾ ਜਨਰਲ ਸਕੱਤਰ, ਲਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਨਰਿੰਦਰਪਾਲ ਸਿੰਘ ਮੀਤ ਪ੍ਰਧਾਨ, ਜਸਵਿੰਦਰ ਸਿੰਘ ਪ੍ਰਰੈੱਸ ਸਕੱਤਰ, ਸੱਤਪਾਲ ਸਿੰਘ ਬਕਰਾਹਾ ਵਿੱਤ ਸਕੱਤਰ ਅਤੇ ਪੇ੍ਮ ਸਿੰਘ ਮੌਲਵੀਵਾਲਾ ਨੂੰ ਬਤੌਰ ਜ਼ਿਲ੍ਹਾ ਆਗੂ ਨਾਮਜ਼ਦ ਕੀਤਾ ਗਿਆ।

ਇਸ ਮੌਕੇ ਸ਼ਮਸ਼ੇਰ ਸਿੰਘ ਪਾਤੜਾਂ, ਸੁੱਖਪਾਲ ਬਕਰਾਹਾ, ਬਲਵੀਰ ਘੱਗਾ, ਮੋਹਨ ਸਿੰਘ, ਗੁਰਸੇਵਕ ਸਿੰਘ, ਅਮਰਜੀਤ ਸਿੰਘ, ਗੁਰਨਾਮ ਸਿੰਘ, ਗੁਰਪਾਲ ਸਿੰਘ, ਅਮਰਿੰਦਰ ਸਿੰਘ, ਹਰਪ੍ਰਰੀਤ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਰਾਜੇਸ਼ ਕੁਮਾਰ, ਸਤਗੁਰ ਸਿੰਘ, ਮਨਦੀਪ ਸਿੰਘ, ਜਗਤਾਰ, ਓਮ ਪ੍ਰਕਾਸ਼ ਤੇ ਗਿਆਨ ਚੰਦ ਸ਼ਾਮਲ ਸਨ।