ਪੱਤਰ ਪੇ੍ਰਰਕ, ਪਟਿਆਲਾ : ਸਰਕਾਰੀ ਮਿਡਲ ਸਮਾਰਟ ਸਕੂਲ ਭਾਨਰੀ ਵਿਖੇ ਬਤੌਰ ਡਰਾਇੰਗ ਮਾਸਟਰ ਸੇਵਾਵਾਂ ਨਿਭਾਅ ਰਹੇ ਅਧਿਆਪਕ ਪ੍ਰਵੇਸ਼ ਕੁਮਾਰ ਦਾ ਰੋਟਰੀ ਕਲੱਬ ਪਟਿਆਲਾ ਰੋਇਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਪ੍ਰਧਾਨ ਸੁਰਜੀਤ ਕੌਰ ਨੇ ਕਿਹਾ ਕਿ ਅਧਿਆਪਕ ਪ੍ਰਵੇਸ਼ ਕੁਮਾਰ ਨੇ ਸਕੂਲ ਦੇ ਵਿਦਿਆਰਥੀਆਂ ਦੀ ਕਮੀ ਨੂੰ ਪਿੰਡ-ਪਿੰਡ ਜਾ ਕੇ ਪੂਰਾ ਕਰਵਾਇਆ ਤੇ ਕੋਵਿਡ ਦੇ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਆਨਲਾਈਨ ਰੌਚਕ ਤੇ ਰਚਨਾਤਮਕ ਢੰਗ ਨਾਲ ਜੋੜੀ ਰੱਖਿਆ ਤੇ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਰੁਚੀ ਬਣਾਈ ਰੱਖੀ। ਇਸ ਤੋਂ ਇਲਾਵਾ ਸਕੂਲ 'ਚ ਵਿਦਿਆਰਥੀਆਂ ਦੀ ਕਈ ਨਿੱਜੀ ਲੋੜਾਂ ਲਈ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਵਰਦੀ ਤੇ ਬਲੈਜ਼ਰ ਦਿਵਾਏ। ਇਸ ਦੇ ਨਾਲ ਹੀ ਵਾਤਾਵਰਣ ਸਬੰਧੀ ਵੀ ਜਾਗਰੂਕ ਕਰ ਰਹੇ ਹਨ।