ਪੱਤਰ ਪੇ੍ਰਰਕ, ਰਾਜਪੁਰਾ : ਸਿੱਖਿਆ ਵਿਭਾਗ ਵੱਲੋਂ ਪ੍ਰਰੀ ਨਰਸਰੀ ਤੋਂ ਬਾਰ੍ਹਵੀਂ ਜਮਾਤ ਤਕ ਦਾਖਲਾ ਕਰਨ ਦੇ ਅਧਿਕਾਰ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਦਿੱਤੇ ਜਾਣ ਦੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਸਤਵੰਤ ਸਿੰਘ ਆਲਮਪੁਰ ਅਤੇ ਫਕੀਰ ਸਿੰਘ ਟਿੱਬਾ ਨੇ ਭਰਪੂਰ ਨਿੰਦਿਆ ਕੀਤੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਅਧਿਆਪਕ ਆਗੂਆਂ ਨੇ ਸਿੱਖਿਆ ਵਿਭਾਗ ਦੇ ਫੈਸਲੇ ਕਿ ਪ੍ਰਰਾਇਮਰੀ ਸਕੂਲਾਂ ਦੇ ਨਾਲ-ਨਾਲ ਹੁਣ ਸੀਨੀਅਰ ਸੈਕੰਡਰੀ ਸਕੂਲ ਵੀ ਪ੍ਰਰੀ-ਨਰਸਰੀ ਤੇ ਪ੍ਰਰਾਇਮਰੀ ਜਮਾਤਾਂ 'ਚ ਦਾਖਲ ਕਰ ਸਕਣਗੇ, ਨੂੰ ਅਧਿਆਪਕਾਂ ਵੱਲੋਂ ਜ਼ੋਰਦਾਰ ਸੰਘਰਸ਼ਾਂ ਤੇ ਕੁਰਬਾਨੀਆਂ ਤੋਂ ਬਾਅਦ ਹੋਂਦ 'ਚ ਲਿਆਂਦੇ ਪ੍ਰਰਾਇਮਰੀ ਸਿੱਖਿਆ ਡਾਇਰੈਕਟੋਰੇਟ ਨੂੰ ਭੰਗ ਕਰਨ ਦਾ ਮਨਸੂਬਾ ਕਰਾਰ ਦਿੱਤਾ ਹੈ। ਅਧਿਆਪਕ ਆਗੂਆਂ ਨੇ ਚੇਤਾਵਨੀ ਦਿੰਦਿਆਂ ਸਰਕਾਰ ਨੂੰ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨੂੰ ਅਧਿਆਪਕ ਕਾਮਯਾਬ ਨਹੀਂ ਹੋਣ ਦੇਣਗੇ। ਗੌਰਮਿੰਟ ਟੀਚਰਜ਼ ਯੂਨੀਅਨ ਦਾ ਤਰਕ ਹੈ ਕਿ ਪਹਿਲਾਂ ਸਰਕਾਰ ਆਕਾਰ ਘਟਾਈ ਤੇ ਪੁਨਰਗਠਨ ਦੇ ਨਾਂ 'ਤੇ ਅਧਿਆਪਕਾਂ ਦੀਆਂ ਹਜ਼ਾਰਾਂ ਪੋਸਟਾਂ ਸਮਾਪਤ ਕਰ ਚੁੱਕੀ ਹੈ ਤੇ ਹੁਣ ਪ੍ਰਰਾਇਮਰੀ ਵਿਭਾਗ ਮੁਕੰਮਲ ਬੰਦ ਕਰਨ ਦੀ ਵਿਊਂਤਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਅਜਿਹੇ ਅਧਿਆਪਕ ਵਿਦਿਆਰਥੀ ਵਿਰੋਧੀ ਕਦਮਾਂ ਦਾ ਸੰਘਰਸ਼ਾਂ ਰਾਹੀਂ ਜ਼ੋਰਦਾਰ ਵਿਰੋਧ ਕੀਤਾ ਜਾਵੇ। ਯਾਦ ਰਹੇ ਕਿ ਪ੍ਰਰਾਇਮਰੀ ਸਿੱਖਿਆ ਡਾਇਰੈਕਟੋਰੇਟ ਭੰਗ ਹੋਣ 'ਤੇ ਪ੍ਰਰਾਇਮਰੀ ਕੈਡਰ ਨੂੰ ਵੱਡਾ ਵਿੱਤੀ ਨੁਕਸਾਨ ਉਠਾਉਣਾ ਪਵੇਗਾ ਅਤੇ ਉਨ੍ਹਾਂ ਲਈ ਹੈੱਡ ਟੀਚਰ, ਸੈਂਟਰ ਹੈੈੱਡ ਟੀਚਰ ਅਤੇ ਬਲਾਕ ਪ੍ਰਰਾਇਮਰੀ ਸਿੱਖਿਆ ਅਫ਼ਸਰ ਆਦਿ ਦੀਆਂ ਤਰੱਕੀਆਂ ਦੇ ਮੌਕੇ ਮੁਕੰਮਲ ਤੌਰ 'ਤੇ ਬੰਦ ਹੋ ਜਾਣਗੇ।