<

p> ਕੇਵਲ ਸਿੰਘ, ਅਮਲੋਹ

ਸੈਂਟਰ ਕਪੂਰਗੜ੍ਹ ਦੀਆਂ ਖੇਡਾਂ ਦੇ ਇਨਾਮ ਵੰਡ ਸਮਾਗਮ ਮੌਕੇ ਅਧਿਆਪਕ ਚਮਕੌਰ ਸਿੰਘ ਨੂੰ ਸਟੇਟ ਪੱਧਰੀ ਪ੍ਰਸ਼ੰਸਾ ਪੱਤਰ ਤੇ ਸਨਮਾਨ ਮਿਲਣ 'ਤੇ ਸੈਂਟਰ ਕਪੂਰਗੜ੍ਹ ਦੇ ਸੀਅੱੈਚਟੀ ਤੇਜਵੰਤ ਸਿੰਘ, ਬੀਪੀਈਓ ਅਮਰਜੀਤ ਕੌਰ ਅਤੇ ਸਮੂਹ ਅਧਿਆਪਕਾਂ ਵੱਲੋਂ ਅਧਿਆਪਕ ਚਮਕੌਰ ਸਿੰਘ ਦਾ ਸਨਮਾਨ ਕੀਤਾ ਗਿਆ। ਬੀਪੀਈਓ ਅਮਰਜੀਤ ਕੌਰ ਨੇ ਕਿਹਾ ਕਿ ਚਮਕੌਰ ਸਿੰਘ ਮਿਹਨਤੀ, ਸਿਰੜੀ, ਉੱਦਮੀ ਆਪਣੇ ਕਿੱਤੇ ਅਤੇ ਬੱਚਿਆਂ ਪ੍ਰਤੀ, ਤਨ ਮਨ, ਧਨ ਨਾਲ ਕੰਮ ਕਰਨ ਵਾਲਾ ਕਰਮਯੋਗੀ ਅਧਿਆਪਕ ਹੈ। ਚਮਕੌਰ ਸਿੰਘ ਨੂੰ ਵਿੱਦਿਆ ਦੇ ਖੇਤਰ ਵਿਚ ਅਤੇ ਸਮਾਜ ਸੇਵਾ ਕਰਨ ਸਦਕਾ ਪ੍ਰਸ਼ੰਸਾ ਪੱਤਰ ਮਿਲਣ 'ਤੇ ਸਮੂਹ ਅਧਿਆਪਕ ਵਰਗ ਮਾਣ ਮਹਿਸੂਸ ਕਰਦਾ ਹੈ। ਇਸ ਮੌਕੇ ਅਧਿਆਪਕ ਆਗੂ ਨਿਰਭੈ ਸਿੰਘ ਮਾਲੋਵਾਲ, ਮਾ. ਕੁਲਬੀਰ ਸਿੰਘ, ਹਰਪਾਲ ਸਿੰਘ, ਕੁਲਵਿੰਦਰ ਸਿੰਘ, ਸੇਰ ਸਿੰਘ, ਅਮਰਜੀਤ ਸਿੰਘ, ਜਸਪਾਲ ਕੌਰ, ਕਮਲਜੀਤ ਕੌਰ, ਸੁਖਵਿੰਦਰ ਕੌਰ, ਕਮਲਜੀਤ ਕੌਰ ਸ਼ਮਸ਼ਪੁਰ, ਬਲਵਿੰਦਰ ਸਿੰਘ, ਹਰਪ੍ਰਰੀਤ ਸਿੰਘ, ਗੁਰਜੰਟ ਸਿੰਘ, ਰਵਿੰਦਰ ਸਿੰਘ, ਭਗਵੰਤ ਸਿੰਘ ਅਤੇ ਵਿਦਿਆਰਥੀ ਮੌਜੂਦ ਸਨ।