ਰਵਿੰਦਰ ਸਿੰਘ ਪੰਜੇਟਾ , ਸਨੋਰ : ਆਲ ਇੰਡੀਆ ਕਾਂਗਰਸ ਹਾਈ ਕਮਾਡ ਵੱਲੋ ਪਹਿਲੀ ਵਾਰ ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹਰ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਅੰਦਰ ਚੋਣ ਮੈਦਾਨ ਵਿੱਚ ਉਤਾਰਨ ਲਈ ਉਮੀਦਵਾਰ ਦੀ ਚੋਣ ਕੀਤੀ ਜਾ ਰਹੀ ਹੈ। ਇਹ ਚੋਣ ਹਲਕੇ ਦੇ ਲੋਕਾ ਦੇ ਇੱਕਠ ਤੇ ਕਹਿਣ ਤੇ ਟਿਕਟ ਦਿੱਤੀ ਜਾਵੇਗੀ। ਆਲ ਇੰਡੀਆਂ ਕਾਂਗਰਸ ਹਾਈ ਕਮਾਡ ਦੇ ਇਸ ਹੁੱਕਮ ਨਾਲ ਹਰ ਕੋਈ ਕਾਂਗਰਸ ਆਗੂ ਵੱਡੇ ਵੱਡੇ ਇੱਕਠ ਕਰਕੇ ਪ੍ਰੀਖਿਆਂ ਦੇ ਰਹੇ ਹਨ ਤਾ ਕਿ ਇਹਨਾ ਵੱਡੇ ਇੱਕਠਾ ਤੋ ਇਹ ਸਾਬਤ ਹੋ ਸਕੇ ਕਿ ਕਿਸ ਕਾਗਰਸ ਆਗੂ ਦੇ ਹੱਕ ਵਿੱਚ ਜਿਆਦਾ ਇੱਕਠ ਹੋ ਰਿਹਾ ਹੈ।

ਇਨ੍ਹਾਂ ਕਾਂਗਰਸੀ ਆਗੂਆਂ ਦੀਆਂ ਪ੍ਰੀਖਿਆਂ ਲੈਣ ਲਈ ਕਾਂਗਰਸ ਕਮੇਟੀ ਵੱਲੋ ੳਬਜਰਵਰ ਨਿਯੁੱਕਤ ਕੀਤੇ ਗਏ ਹਨ ਜੋ ਹਰ ਹਲਕੇ ਅੰਦਰ ਹਰ ਕਾਗਰਸ ਆਗੂ ਦਾ ਸਰਵੇ ਕਰਕੇ ਆਲ ਇੰਡੀਆਂ ਕਾਂਗਰਸ ਹਾਈ ਕਮਾਡ ਨੂੰ ਰਿਪਰੋਟ ਭੇਜੀ ਜਾ ਰਹੀ ਹੈ ਤਾ ਕਿ ਉਸ ਮੁਤਾਬਿਕ ਫੈਸਲਾ ਲਿਆਂ ਜਾਵੇਗਾ ਅਤੇ ਕਿਸ ਕਾਗਰਸ ਆਗੂ ਨੂੰ 2022 ਦੀਆਂ ਵਿਧਾਨ ਸਭਾ ਚੋਣ ਲੜਨ ਲਈ ਟਿਕਟ ਦਿੱਤੀ ਜਾਵੇ ।

ਇਸ ਤੋ ਇਲਾਵਾ ਜਿਲੇ ਪਟਿਆਲੇ ਦੇ ਹਲਕੇ ਸਨੋਰ ਦੀ ਗੱਲ ਕਰੀਏ ਤਾ ਇਸ ਹਲਕੇ ਅੰਦਰ ਕਾਂਗਰਸ ਪਾਰਟੀ ਤੋ ਟਿਕਟ ਲੈਣ ਦੇ ਦਾਵੇਦਾਰ ਇੱਕ ਨਹੀ ਕਈ ਆਗੂ ਹਨ ਜੋ ਵਿਧਾਨ ਸਭਾ ਹਲਕਾ ਤੋ ਚੋਣ ਲੜਨ ਲਈ ਦਾਵੇਦਾਰੀ ਪੇਸ ਕਰ ਰਹੇ ਹਨ। ਧਨਵੰਤ ਸਿੰਘ ਜਿੰਮੀ , ਹਰਸਿਮਰਨ ਸਿੰਘ ਸੈਰੀ ਰਿਆੜ ਅਤੇ ਸਾਬਕਾ ਖਾਜਾਨਾ ਮੰਤਰੀ ਤੇ ਪੰਜਾਬ ਮੰਡੀ ਬੋਰਡ ਦੇ ਚੈਅਰਮੈਨ ਲਾਲ ਸਿੰਘ ਅਤੇ ਹਰਿੰਦਰਪਾਲ ਸਿੰਘ ਹੈਰੀਮਾਨ ਜੋ ਇਸ ਸਮੇ ਹਲਕੇ ਸਨੋਰ ਦੇ ਮੰਜੂਦਾ ਸੇਵਾਦਾਰ ਹਨ ਅਤੇ ਅੱਜ ਦੂਜੀ ਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਦਾ ਸਰਵੇ ਕਰਨ ਲਈ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਓਬਜ਼ਰਵਰ ਹਰਸ ਵਰਧਨ ਜਰਨਲ ਸਕੱਤਰ ਆਲ ਇੰਡੀਆਂ ਕਾਂਗਰਸ ਉਨਾ ਦੇ ਨਾਲ ਸੰਜੇ ਠਾਕੁਰ ਅਤੇ ਡਿਸਟ੍ਰਿਕਟ ਕੋਆਰਡੀਨੇਟਰ ਹਰਪ੍ਰੀਤ ਚੀਮਾ ਬਲਾਕ ਸਨੋਰ ਅੰਦਰ ਵਿਸੇਂਸ ਤੋਰ ਤੇ ਪਹੁੰਚੇ ਉਨਾ ਦੇ ਪਹੁੰਚਣ ਤੇ ਵਿਸੇਸ ਤੋਰ ਤੇ ਹਰਿੰਦਰਪਾਲ ਸਿੰਘ ਹੈਰੀਮਾਨ , ਰਤਿੰਦਰਪਾਲ ਸਿੰਘ ਰਿੱਕੀਮਾਨ ਚੇਅਰਮੈਨ, ਬਲਾਕ ਸਨੋਰ ਦੇ ਚੇਅਰਮੈਨ ਅਸਮਨੀ ਕੁਮਾਰ ਬੱਤਾ ਵੱਲੋ ਨਿੰਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਕਾਂਗਰਸ ਵਰਕਰਾ ਵੱਲੋ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਹੱਕ ਵਿਚ ਜ਼ੋਰਦਾਰ ਆਵਾਜ਼ ਚ ਹਮਾਇਤ ਕੀਤੀ ਅਤੇ ਜਲਦ ਤੋ ਜਲਦ ਟਿਕਟ ਦੇਣ ਲਈ ਪੁਰਜ਼ੋਰ ਢੰਗ ਨਾਲ ਸਹਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ ਅਤੇ ਪਹੁੰਚੇ ੳਬਜਰਵਰਾ ਵੱਲੋ ਭਰੋਸਾ ਦਿਵਾਇਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਗਲਾ ਉਮੀਦਵਾਰ ਹੈਰੀਮਾਨ ਹੋਵੇਗਾ। ਇਸ ਤੋ ਇਲਾਵਾ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋ ਵੱਡੀ ਗਿਣਤੀ ਵਿੱਚ ਪਹੁੰਚੇ ਕਾਂਗਰਸ ਵਰਕਰਾ ਤੇ ਦਿੱਲੀ ਦੇ ੳਬਜਰਵਰਾ ਨੂੰ ਧਿਆਨ ਵਿੱਚ ਲਿਆਉਦੇ ਹੋਏ ਕਿਹਾ ਕਿ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੋਰਾਨ ਮੈਨੂੰ ਹਲਕੇ ਸਨੋਰ ਤੇ ਟਿਕਟ ਦਿੱਤੀ ਗਈ ਸੀ ਉਨਾ ਨੇ ਕਿਹਾ ਜਦਕਿ ਮੈ ਹਲਕੇ ਸਮਾਣੇ ਤੋ ਟਿਕਟ ਲੈਣ ਦਾ ਚਾਹਵਾਨ ਸੀ ਪ੍ਰੰਤੂ ਲਾਲ ਸਿੰਘ ਨੇ ਆਪਣੇ ਲੜਕੇ ਦੇ ਭੱਵਿਖ ਲਈ ਅਤੇ ਉਨਾ ਦੇ ਨਿੱਜੀ ਦੋਸਤ ਅਕਾਲੀ ਦੱਲ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਬੇਟੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਟਿਕਟ ਮਿਲਣ ਤੇ ਲਾਲ ਸਿੰਘ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਲਈ ਹਲਕਾ ਸਨੋਰ ਛੱਡ ਕੇ ਕੁਰਬਾਨੀ ਦਿੱਤੀ ਤੇ ਆਪਣੇ ਪੁੱਤਰ ਰਾਜਿੰਦਰ ਸਿੰਘ ਕਾਕਾ ਨੂੰ ਸਮਾਣੇ ਹਲਕੇ ਤੋ ਟਿਕਟ ਦਿਵਾਈ ਉਨਾ ਨੇ ਅੱਗੇ ਕਿਹਾ ਕਿ ਲਾਲ ਸਿੰਘ ਨੇ ਮੈਨੂੰ ਜਾਣ ਬੁੱਝ ਕੇ ਹਰਾਇਆਂ ਤੇ ਪ੍ਰੋ. ਪ੍ਰੇਮ ਸਿੰਘਚੰਦੂਮਾਜਰਾ ਦੇ ਬੇਟੇ ਨੂੰ ਸਪੋਟ ਕੀਤੀ ਉਨਾ ਨੇ ਇਹ ਵੀ ਕਿਹਾ ਕਿ ਹਲਕੇ ਸਨੋਰ ਅੰਦਰ ਪਿੰਡਾ ਦੇ ਵਿਕਾਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋ ਜਾ ਕੇ ਫੰਡ ਪਾਸ ਕਰਵਾਇਆਂ ਪ੍ਰੰਤੂ ਲਾਲ ਸਿੰਘ ਵੱਲੋ ਜਾਣ ਬੁੱਝ ਕੇ ਇਹ ਫੰਡ ਰੁਕਵਾ ਦਿੱਤੇ ਤਾ ਕਿ ਪਿੰਡਾ ਦੀਆਂ ਪੰਚਾਇਤਾ ਇਹ ਸਮਝਣ ਕਿ ਹੈਰੀਮਾਨ ਵੱਲੋ ਵਿਕਾਸ ਨਾ ਕਰਵਾਉਣ ਵਿੱਚ ਸਫਲ ਰਹੇ ਉਨਾ ਨੇ ਕਿਹਾ ਕਿ ਹੁਣ ਲਾਲ ਸਿੰਘ ਫਿਰ ਹਲਕੇ ਸਨੋਰ ਤੋ ਟਿਕਟ ਲੈਣ ਨੂੰ ਫਿਰਦਾ ਉਦੋ ਕਿਥੇ ਸੀ ਲਾਲ ਸਿੰਘ ਜਦੋ ਹਲਕੇ ਸਨੋਰ ਛੱਡ ਸਾਮਣਾ ਭੱਜ ਗਿਆਂ ਤਾ ਕਿ ਅਕਾਲੀ ਦੱਲ ਦੇ ਉਮੀਦਵਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੇ ਸਪੁੱਤਰ ਨੂੰ ਅੰਦਰੋ ਢੰਗ ਨਾਲ ਸਪੋਟ ਕਰ ਸਕੀਏ ਤੇ ਹੈਰੀਮਾਨ ਨੂੰ ਹਰਾਇਆਂ ਜਾ ਸਕੇ ਉਨਾ ਨੇ ਕਿਹਾ ਆਖੀਰ ਵਿੱਚ ਕਿਹਾ ਕਿ ਲੋਕ ਸਭਾ ਚੋਣਾ ਵਿੱਚ ਮਹਾਰਾਣੀ ਪ੍ਰਨੀਤ ਕੋਰ ਨੂੰ 42 ਹਜਾਰ ਵੋਟ ਦਿੱਤੀ ਤੇ ਪੰਜਾਬ ਵਿੱਚ ਵੱਡੀ ਲੀਡ ਦਿਵਾਕੇ ਲਾਲ ਸਿੰਘ ਤੇ ਵਿਰੋਧੀ ਧਿਰ ਤੇ ਚਪੇੜ ਮਾਰੀ । ਇਸ ਮੋਕੇ ਜ਼ਿਲਾ ਪ੍ਰੀਸ਼ਦ ਚੇਅਰਪਰਸਨ ਸ੍ਰੀਮਤੀ ਰਾਜ ਕੌਰ ਤੇ ਉਨ੍ਹਾਂ ਦੇ ਪਤੀ ਸ਼੍ਰੀ ਪ੍ਰਕਾਸ਼ ਗਿੱਲ, ਰਾਜੀਵ ਗੋਇਲ ਪ੍ਰਧਾਨ ਸੀਟੀ ਕਾਂਗਰਸ ਸਨੌਰ, ਮਹਿਕ ਗਰੇਵਾਲ ਡਾਇਰੈਕਟਰ ਐੱਸ.ਏ.ਡੀ.ਬੀ, ਬਲਾਕ ਪ੍ਰਧਾਨ ਅਸ਼ਵਨੀ ਕੁਮਾਰ ਬੱਤਾ, ਬਲਾਕ ਪ੍ਰਧਾਨ ਗੁਰਮੀਤ ਬਿੱਟੂ ਤੇ ਭਰਾ ਡਾ. ਗੁਰਮੇਜ ਸਿੰਘ, ਜੋਗਿੰਦਰ ਸਿੰਘ ਕਾਕੜਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਵਾਈਸ ਚੇਅਰਮੈਨ ਗੁਰਮੁੱਖ ਸਿੰਘ ਜੀ, ਚੇਅਰਮੈਨ ਜੀਤ ਸਿੰਘ ਮੀਰਾਂਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਿਹਾਰ ਸਿੰਘ, ਬਹਾਦਰ ਸਿੰਘ, ਬੁੱਟਾ ਸਿੰਘ ਸਰਪੰਚ ਤੀਥਰ ਸਿੰਘ ਬੋਸਰਕਲਾ, ਬਿ੍ਰਜ ਭੂਸਲ ਸਾਬਕਾ ਕਾਉਸਲਰ ਵੱਡੀ ਗਿਣਤੀ ਵਿੱਚ ਸਰਪੰਚ ਤੇ ਕਾਗਰਸ ਵਰਕਰ ਹਾਜਰ ਸਨ।

Posted By: Rajnish Kaur