ਪੱਤਰ ਪ੫ੇਰਕ, ਪਟਿਆਲਾ : ਇਤਿਹਾਸ ਵਿਭਾਗ ਵਲੋਂ ਕਰਵਾਏ ਸਨਮਾਨ ਸਮਾਗਮ ਦੌਰਾਨ ਵਾਇਸ ਚਾਂਸਲਰ ਡਾ. ਬੀਐਸ ਘੁੰਮਣ ਵਲੋਂ ਲੇਖਕ ਤੇ ਸ਼ਾਇਰ ਸੁਖਵਿੰਦਰ ਕੰਬੋਜ ਦਾ ਸਨਮਾਣ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਸ਼ਹਿਰ ਬਰੈਟਨਵੁੱਡ ਵਿਖੇ ਵਸਦੇ ਸੁਖਵਿੰਦਰ ਕੰਬੋਜ ਨੇ ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੫ਤਸਰ ਤੋਂ ਸਿੱਖਿਆ ਪ੫ਾਪਤ ਦੇਣ ਯੂਨੀਵਰਸਿਟੀ, ਅੰਮਿ੫ਤਸਰ ਤੋਂ ਸਿੱਖਿਆ ਪ੫ਾਪਤ ਕਰਨ, ਉਪਰੰਤ ਬੇਰਿੰਗ ਯੂਨੀਅਨ ਕਰਿਸ਼ਚੀਅਨ ਕਾਲਜ, ਬਟਾਲਾ ਅਤੇ ਸ਼ਿਵਾਲਿਕ ਕਾਲਜ਼, ਨਿਆਂ ਨੰਗਲ ਵਿਖੇ ਅਧਿਆਪਨ ਦਾ ਕਾਰਜ ਵੀ ਕੀਤਾ ਹੈ। ਇਸ ਦੌਰਾਨ ਡਾ. ਬੀਐਸ ਘੁੰਮਣ ਨੇ ਦੱਸਿਆ ਕਿ ਸੁਖਵਿੰਦਰ ਕੰਬੋਜ਼ ਦੁਆਰਾ ਪੰਜਾਬੀ ਭਾਸ਼ਾ ਵਿਚ ਇਤਿਹਾਸਕ ਪਰਿਪੇਖ ਤੋਂ ਲਿਖੀਆਂ ਗਈਆਂ ਕਿਤਾਬਾਂ ਅਤੇ ਵਿਸ਼ਵ ਪੱਧਰ ਤੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਵਿਕਾਸ ਹਿੱਤ ਪਾਏ ਗਏ ਯੋਗਦਾਨ ਕਰਕੇ ਕੀਤਾ ਹੈ¢ ਉਨ੍ਹਾਂ ਕਿਹਾ ਕਿ ਸੁਖਵਿੰਦਰ ਕੰਬੋਜ ਦੀਆਂ ਚਾਰ ਕਿਤਾਬਾਂ ਜੰਗ, ਜਸ਼ਨ ਅਤੇ ਜੁੰਗਨ, ਨਵੇਂ ਸੂਰਜ, ਜਾਗਦੇ ਅੱਖਰ ਅਤੇ ਇੱਕੋ-ਜਿਹੇ ਦੁੱਖ ਨੇ ਵਿਦੇਸ਼ਾਂ ਵਿਸ਼ੇਸ਼ ਰੂਪ ਵਿੱਚ ਅਮਰੀਕਾ ਅਤੇ ਕਨੇਡਾ ਦੇ ਪੰਜਾਬੀਆਂ ਦੇ ਰਿਸ਼ਤਿਆਂ, ਦੁੱਖਾਂ, ਬਦਲਦੇ ਸਭਿਆਚਾਰ ਵਸੀਲੀਆਂ ਅਤੇ ਨਵੀਂ ਪੀੜ੍ਹੀ ਦੇ ਪੰਜਾਬੀ ਪ੫ਤੀ ਰਵਈਏ, ਵਿਸ਼ਵ ਸ਼ਾਂਤੀ ਆਦਿ ਵਿਸ਼ਿਆਂ ਨੂੰ ਉਜਾਗਰ ਕਰਦੀਆਂ ਹਨ। ਇਸ ਮੌਕੇ ਡਾ. ਮੁਹੰਮਦ ਇਦਰੀਸ, ਡਾ. ਜੀਐਸ ਬੱਤਰਾ ਡੀਨ ਅਕਾਦਮਿਕ ਮਾਮਲੇ, ਡਾ. ਮਨਜੀਤ ਨਿੱਜ਼ਰ ਰਜਿਸਟਰਾਰ, ਡਾ. ਡੀਕੇ ਘੁੰਮਣ ਪ੫ਫ਼ੈਸਰ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਡਾ. ਯੋਗਰਾਜ ਡਾਇਰੈਕਟਰ ਮਾਨਣ ਸਰੋਤ ਵਿਕਾਸ, ਡਾ. ਜਸਪਾਲ ਕੌਰ ਧੰਜੂ ਆਦਿ ਹਾਜ਼ਰ ਸਨ।