ਨਵਦੀਪ ਢਿੰਗਰਾ, ਪਟਿਆਲਾ : ਜ਼ਹਿਰੀਲੀ ਸ਼ਰਾਬ ਹੱਤਿਆਕਾਂਡ ਦੀ ਸੀਬੀਆਈ ਜਾਂਚ ਤੇ ਇਨ੍ਹਾਂ ਫੈਕਟਰੀਆਂ ਦੇ ਮਾਲਕਾਂ 'ਤੇ ਉਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲੇ ਕਾਂਗਰਸ ਦੇ ਆਗੂਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਬੀਰ ਸਿੰਘ ਬਾਦਲ ਨੇ ਕੀਤਾ। ਉਹ ਰਾਜਪੁਰਾ ਦੇ ਪਿੰਡ ਘੱਗਰ ਸਰਾਏ ਵਿਖੇ ਨਕਲੀ ਸ਼ਰਾਬ ਫੈਕਟਰੀ ਖ਼ਿਲਾਫ਼ ਰੋਸ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਸੱਤਾ ਚਲਾਉਣ ਦਾ ਨੈਤਿਕ ਹੱਕ ਖੋ ਚੁੱਕੀ ਹੈ ਤੇ ਅਸੀਂ ਇਸ ਦੀ ਤੁਰੰਤ ਬਰਖ਼ਾਸਤਗੀ ਦੀ ਮੰਗ ਕਰਦੇ ਹਾਂ। ਸੁਖਬੀਰ ਬਾਦਲ ਨੇ ਕਿਹਾ ਕਿ ਸ਼ਰਾਬ ਮਾਫੀਆ ਪਿੱਛੇ ਹਲਕਾ ਘਨੌਰ ਤੇ ਹਲਕਾ ਰਾਜਪੁਰਾ ਦੇ ਵਿਧਾਇਕਾਂ ਦਾ ਹੱਥ ਹੈ।

Posted By: Amita Verma