ਪੱਤਰ ਪ੍ਰਰੇਰਕ, ਨਾਭਾ : ਦੇਸ਼ ਅੰਦਰ ਪਤੀ-ਪਤਨੀ ਦੇ ਪਵਿੱਤਰ ਰਿਸ਼ਤਿਆਂ ਵਿਚਾਲੇ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ, ਜਿਹੜੇ ਪਤੀ-ਪਤਨੀ ਵੱਲੋਂ ਵਿਆਹ ਦੇ ਸਮੇਂ ਸੱਤ ਫੇਰੇ ਲੈ ਕੇ ਉਮਰ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ, ਹੁਣ ਉਹ ਕਸਮਾਂ ਫਿੱਕੀਆਂ ਪੈਂਦੀਆਂ ਵਿਖਾਈ ਦੇ ਰਹੀਆਂ ਹਨ। ਇਸ ਦੀ ਤਾਜਾ ਮਿਸਾਲ ਦੇਖਣ ਨੂੰ ਮਿਲੀ ਨਾਭਾ ਦੀ ਨਵੀਂ ਬਸਤੀ ਵਿਖੇ ਜਿੱਥੇ ਕਿਰਤੀ ਨਾਂ ਦੀ 24 ਸਾਲਾ ਅੌਰਤ ਨੇ ਛੱਤ ਦੇ ਬਾਲੇ ਨਾਲ ਚੁੰਨੀ ਬੰਨ੍ਹ ਕੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਕੋਤਵਾਲੀ ਪੁਲਿਸ ਵੱਲੋਂ ਮੁੱਢਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਿ੍ਤਕ ਕਿਰਤੀ ਦੇ ਪਤੀ ਦੀਪਕ ਦੇ ਨਾਜਾਇਜ਼ ਸਬੰਧ ਹੋਣ ਦੇ ਚੱਲਦੇ ਕਿਰਤੀ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਅਤੇ ਕਿਰਤੀ ਦੇ ਦੋ ਬੱਚੇ ਹਨ, ਜਿਨ੍ਹਾਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ। ਇਸ ਮੌਕੇ ਮਿ੍ਤਕ ਕੀਰਤੀ ਦੀ ਮਾਤਾ ਸੀਤਾ ਦੇਵੀ ਨੇ ਕਿਹਾ ਕਿ ਇਨ੍ਹਾਂ ਦਾ ਆਪਸੀ ਘਰੇਲੂ ਕਲੇਸ਼ ਕਦੇ ਕਦੇ ਰਹਿੰਦਾ ਸੀ, ਜਿਸ ਕਰਕੇ ਉਨ੍ਹਾਂ ਦੀ ਧੀ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ।

ਮੌਕੇ 'ਤੇ ਪਹੁੰਚੇ ਕੋਤਵਾਲੀ ਇਚਾਰਜ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਕਿਰਤੀ ਦੇ ਪਤੀ ਨੂੰ ਮੌਕੇ 'ਤੇ ਗਿ੍ਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਿਰਤੀ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।