ਅਮਨਦੀਪ ਮਹਿਰੋਕ, ਦੇਵੀਗੜ੍ਹ•

ਪੰਜਾਬੀ ਯੂਨੀਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਖੇਤਰੀ ਯੁਵਕ ਮੇਲੇ ਵਿਚ ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ ਹੈ ਤੇ ਵਿਦਿਆਰਥੀਆਂ ਨੇ ਕਈ ਮੁਕਾਬਲਿਆਂ ਵਿਚ ਮੱਲਾਂ ਮਾਰੀਆਂ ਹਨ ਕਾਲਜ ਦੀ ਇੰਚਾਰਜ, ਸਹਾਇਕ ਪ੍ਰਰੋਫੈਸਰ ਗੁਰਵਿੰਦਰ ਕੌਰ ਤੇ ਸਮੂਹ ਸਟਾਫ਼ ਵਲੋਂ ਅੱਜ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਕਾਲਜ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਗੁਰਵਿੰਦਰ ਕੌਰ ਨੇ ਦੱਸਿਆ ਕਿ ਇਸ ਯੁਵਕ ਮੇਲੇ ਦੌਰਾਨ ਮੀਰਾਂਪੁਰ ਕਾਲਜ ਦੇ ਵਿਦਿਆਰਥੀਆਂ ਦਾ ਮੁਕਾਬਲਾ ਪੰਜਾਬੀ ਯੂਨੀਰਸਿਟੀ ਪਟਿਆਲਾ ਸਮੇਤ ਪਟਿਆਲਾ ਸ਼ਹਿਰ ਦੇ ਸਾਰੇ ਸਥਾਪਿਤ ਕਾਲਜਾਂ ਨਾਲ ਸੀ ਅਤੇ ਅਜਿਹੇ ਸਖ਼ਤ ਮੁਕਾਬਲੇ 'ਚੋਂ ਪੁਜੀਸ਼ਨਾਂ ਹਾਸਲ ਕਰਨੀਆਂ ਮਾਣ ਵਾਲੀ ਗੱਲ ਹੈ ਉਨ੍ਹਾਂ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਗੁਰਪ੍ਰਰੀਤ ਕੌਰ ਨੇ ਰੱਸੀ ਟੱਪਣ 'ਚ ਪਹਿਲਾਂ, ਸਟਾਪੂ 'ਚ ਅੰਬਿਕਾ ਨੇ ਦੁਜਾ, ਪਿੱਠੂ ਗਰਮ 'ਚ ਕਾਲਜ ਦੀ ਟੀਮ ਨੇ ਦੂਜਾ ਸਥਾਨ ਜਦਕਿ ਨਾਟਕ ਅਤੇ ਮਿੱਟੀ ਦੇ ਖਿਡੌਣਿਆਂ 'ਚ ਕਾਲਜ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਗੁਰਵਿੰਦਰ ਕੌਰ ਨੇ ਦੱਸਿਆ ਕਿ ਰੰਗਮੰਚ ਵਰਗੇ ਮਹਿੰਗੇ ਅਤੇ ਅੌਖੇ ਖੇਤਰ ਵਿੱਚ ਖ਼ਾਲਸਾ ਕਾਲਜ ਪਟਿਆਲਾ ਵਰਗੇ ਕਾਲਜ ਨੂੰ ਪਛਾੜ ਕੇ ਪੁਜ਼ੀਸ਼ਨ ਹਾਸਲ ਕਰਨੀ ਮੀਰਾਂਪੁਰ ਕਾਲਜ ਦੇ ਵਿਦਿਆਰਥੀਆਂ ਦੀ ਵੱਡੀ ਪ੍ਰਰਾਪਤੀ ਹੈ। ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਗੁਰਵਿੰਦਰ ਕੌਰ ਨੇ ਆਖਿਆ ਕਿ ਓਹ ਕਾਲਜ ਦੇ ਹੋਰਨਾਂ ਵਿਦਿਆਰਥੀਆਂ ਲਈ ਪ੍ਰਰੇਰਨਾ ਸਰੋਤ ਬਣ ਗਏ ਹਨ ਉਨ੍ਹਾਂ ਕਾਲਜ ਦੇ ਯੁਵਕ ਮਾਮਲਿਆਂ ਦੀ ਕਨਵੀਨਰ ਡਾ. ਨਿਸ਼ੂ ਗਰਗ ਅਤੇ ਕੁਆਰਡੀਨੇਟਰ ਡਾ ਜੋਤੀ ਗਰਗ ਨੂੰ ਇਸ ਪ੍ਰਰਾਪਤੀ ਲਈ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ