ਅਸ਼ਵਿੰਦਰ ਸਿੰਘ,ਬਨੂੜ

ਬਨੂੜ ਦੇ ਵਾਰਡ ਨੰਬਰ 12 ਬਾਂਡਿਆਂ ਬਸੀ ਵਿੱਚ ਪੈਂਦੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸਿੰਘ ਦੀ ਰਹਿਨਮੁਈ ਹੇਠ ਬਾਂਰਵੀਂ ਜਮਾਤ ਵਿੱਚ ਚੰਗੇ ਨੰਬਰ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਹੋਏ ਸਾਦਾ ਜਿਹੇ ਸਮਾਗਮ ਦੌਰਾਨ ਵਾਰਡ ਨੰਬਰ 12 ਦੀ ਬਨੂੜ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਹਰਪ੍ਰਰੀਤ ਕੌਰ (94.33), ਪਰਦੀਪ ਕੌਰ (93.33), ਅਮਨਦੀਪ ਕੌਰ (88.5), ਜਸਪ੍ਰਰੀਤ ਕੌਰ (85.9), ਬਾਬਾ ਵਰਿਆਮ ਸਿੰਘ ਪਬਲਿਕ ਸਕੂਲ ਦੀ ਵਿਦਿਆਰਥਣ ਪੁਸਮਿੰਦਰ ਕੌਰ (95) ਅਤੇ ਅਨਮੋਲ ਧੀਮਾਨ ਨੇ (85) ਫੀਸਦੀ ਅੰਕ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਂਨ ਸਾਧੂ ਸਿੰਘ ਖਲੋਰ, ਕੌਂਸਲ ਦੇ ਸਾਬਕਾ ਪ੍ਰਧਾਨ ਲਛਮਣ ਸਿੰਘ ਚੰਗੇਰਾ, ਅਕਾਲੀ ਆਗੂ ਜਸਵਿੰਦਰ ਸਿੰਘ ਜੱਸੀ, ਭਾਜਪਾ ਆਗੂ ਸਾਧੂ ਸਿੰਘ, ਮਾਸਟਰ ਨਰਿੰਦਰ ਸਿੰਘ, ਰਾਜਿੰਦਰ ਸਿੰਘ ਆਦਿ ਪੰਤਵੰਤੇ ਹਾਜਰ ਸਨ। ਸਾਧੂ ਸਿੰਘ ਖਲੋਰ ਨੇ ਵਿਦਿਆਰਥਣਾਂ ਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਅਗਲੇਰੀ ਪੜ੍ਹਾਈ ਲਈ ਹਰ ਤਰਾਂ ਦੀ ਸਹਾਇਤਾ ਕਰਨ ਦਾ ਵਿਸਵਾਸ ਦੁਆਇਆ।