ਹਰਿੰਦਰ ਸ਼ਾਰਦਾ, ਪਟਿਆਲਾ : ਰਾਘੋਮਾਜ਼ਰਾ ਸਥਿਤ ਸ਼ਾਹੀ ਸਮਾਧਾ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਦਿਆਂ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਨਿੱਜੀ ਸਕੂਲਾਂ ਦੀ ਅੰਨ੍ਹੀ ਲੁੱਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਤੇ ਮਾਪਿਆਂ ਨੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਵਿਦਿਆਰਥੀਆਂ ਦੇ ਮਾਪਿਆਂ ਦੇ ਵਫ਼ਦ ਦੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਹੋਈ ਮੀਟਿੰਗ 'ਚ ਭਰੋਸਾ ਦਿੱਤਾ ਕਿ ਨਿੱਜੀ ਸਕੂਲਾਂ ਤੇ ਸਰਕਾਰ ਵਿਚਕਾਰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ 12 ਜੂਨ ਨੂੰ ਹੋਣ ਵਾਲੀ ਪੇਸ਼ੀ ਵਿਚ ਅਗਲੀ ਸੁਣਵਾਈ ਹੋਣੀ ਹੈ। ਸੁਣਵਾਈ ਤੋਂ ਬਾਅਦ ਸਰਕਾਰ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮਿਲੇ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਵੀਰਵਾਰ ਦੀ ਸਵੇਰ 8 ਵਜੇ ਕਰੀਬ ਪਟਿਆਲੇ ਸ਼ਹਿਰ ਦੇ ਵੱਖ-ਵੱਖ ਨਿੱਜੀ ਸਕੂਲਾਂ ਦੇ ਵਿਦਿਆਰਥੀ ਤੇ ਮਾਪੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਾਘੋਮਾਜ਼ਰਾ ਸਥਿਤ ਸ਼ਾਹੀ ਸਮਾਧਾ ਨੇੜੇ ਰਿਹਾਇਸ਼ ਕੋਲ ਇੱਕਤਰ ਹੋਏ। ਮਾਪਿਆਂ ਨੂੰ ਉਥੇ ਹੀ ਰੋਕਣ ਲਈ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਵਿਦਿਆਰਥੀਆਂ ਤੇ ਮਾਪਿਆ ਵਲੋਂ ਨਿੱਜੀ ਸਕੂਲਾਂ ਦੀ ਲੁੱਟ ਖ਼ਿਲਾਫ਼ ਦੁਪਹਿਰ ਦੋ ਵਜੇ ਤਕ ਰੋਸ ਧਰਨਾ ਲਗਾਇਆ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਇਸ ਮੌਕੇ ਪੇਰੈਂਟਸ ਐਸੋਸੀਏਸ਼ਨ ਦੇ ਆਗੂ ਜਗਜੀਤ ਸਿੰਘ, ਰਣਜੀਤ ਸਿੰਘ, ਅਕਾਸ਼ ਸ਼ਰਮਾ ਆਦਿ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਿਰਫ਼ ਉਨ੍ਹਾਂ ਨਿੱਜੀ ਸਕੂਲਾਂ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ ਜਿਹੜੇ ਕਿ ਕਰਫਿਊ 'ਤੇ ਲਾਕਡਾਊਨ ਦੌਰਾਨ ਆਨਲਾਈਨ ਪੜ੍ਹਾਉਣ ਵਾਲੇ ਵਿਦਿਆਰਥੀਆਂ 'ਚ 70 ਫ਼ੀਸਦੀ ਤਕ ਫ਼ੀਸਾਂ ਵਸੂਲ ਸਕਦੇ ਹਨ। ਪ੍ਰੰਤੂ ਨਿੱਜੀ ਸਕੂਲਾਂ ਵੱਲੋਂ ਲਗਾਤਾਰ ਵਿਦਿਆਰਥੀਆਂ ਦੇ ਮਾਪਿਆਂ 'ਤੇ ਪੂਰੀਆਂ ਫ਼ੀਸਾਂ ਭਰਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਸ ਉਪਰੰਤ ਵਿਦਿਆਰਥੀਆਂ ਦੇ ਮਾਪਿਆਂ ਦੇ ਵਫ਼ਦ ਨਾਲ ਹੋਈ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਵਿਜੈਦਰ ਸਿੰਗਲਾ ਨੇ ਭਰੋਸਾ ਦਿੱਤਾ ਕਿ 12 ਜੂਨ ਨੂੰ ਨਿੱਜੀ ਸਕੂਲਾਂ ਦੇ ਫ਼ੈਸਲੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪੇਸ਼ੀ ਹੈ। ਪੇਸ਼ੀ ਦੌਰਾਨ ਕੋਰਟ ਵੱਲੋਂ ਜੋ ਫ਼ੈਸਲਾ ਲਾਗੂ ਕੀਤਾ ਜਾਵੇਗਾ ਉਸ ਮੁਤਾਬਕ ਸਰਕਾਰ ਵੱਲੋਂ ਅਗਲਾ ਫੈਸਲਾ ਨਿਰਧਾਰਿਤ ਕੀਤਾ ਜਾਵੇਗਾ।

ਇਹ ਐਸੋਸੀਏਸ਼ਨਾਂ ਹੋਈਆਂ ਸ਼ਾਮਲ

ਇਸ ਮੌਕੇ ਅਰਬਿੰਦੋ ਸਕੂਲ ਪੇਰੇਂਟਸ ਐਸੋਸੀਏਸ਼ਨ, ਪੇਰੇਂਟਸ ਗਰੁੱਪ ਪਟਿਆਲਾ, ਆਲ ਸਕੂਲ ਪੇਰੇਂਟਸ ਐਸੋਸੀਏਸ਼ਨ ਪਟਿਆਲਾ, ਸੇਂਟ ਪੀਟਰ ਪੇਰੇਂਟਸ ਐਸੋਸੀਏਸ਼ਨ ਪਟਿਆਲਾ,ਬੁੱਢਾ ਦਲ ਪੇਰੇਂਟਸ ਐਸੋਸੀਏਸ਼ਨ ਪਟਿਆਲਾ, ਬਿ੍ਟਿਸ਼ ਕੋ ਐਡ ਸਕੂਲ ਪੇਰੇਂਟਸ ਐਸੋਸੀਏਸ਼ਨ ਪਟਿਆਲਾ, ਲੇਡੀ ਫਾਤਿਮਾ ਪੇਰੇਂਟਸ ਐਸੋਸੀਏਸ਼ਨ ਪਟਿਆਲਾ, ਬਿਪਸ ਸਕੂਲ ਪੇਰੇਂਟਸ ਐਸੋਸੀਏਸ਼ਨ ਪਟਿਆਲਾ ਸਮੇਤ ਸਮੁੱਚੇ ਸਕੂਲਾਂ ਦੇ ਮਾਪੇ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਹੈਪੀ, ਪਵਨ ਸਿੰਗਲਾ,ਜੈਦੀਪ, ਪਵਨ ਮਿੱਢਾ, ਨਰਿੰਦਰ, ਨਵਜੋਤ ਸਿੰਘ, ਰਮਨ, ਸੋਨੂੰ,ਮੋਹਨ, ਕੁਸ਼, ਅਮਨ, ਪ੍ਰਵੀਨ, ਦੀਪਕ ਜਿੰਦਲ, ਰਾਜ ਪਾਸੀ, ਅਜੇ ਥਾਪਰ, ਮੰਜੂ ਕੁਰੈਸ਼ੀ, ਸਵਰਾਜ ਘੁੰਮਣ,ਐਡਵੋਕੇਟ ਮੁਸਾ ਖਾਨ, ਗੋਬਿੰਦ ਬਡੂੰਗਰ, ਹਰਬਖਸ਼ ਚਹਿਲ, ਸੁਖਬੀਰ ਸਨੌਰ, ਖੁਸ਼ਵੰਤ ਰੰਧਾਵਾ, ਰਵਿੰਦਰਪਾਲ ਸਿੰਘ, ਪਿ੍ਰੰਸ ਲਾਂਬਾ ਆਦਿ ਹਾਜ਼ਰ ਸਨ।

ਧਰਨੇ ਦਾ ਸ਼ੋ੍ਮਣੀ ਅਕਾਲੀ ਦਲ ਨੇ ਦਿੱਤਾ ਸਮਰਥਨ

ਨਿੱਜੀ ਸਕੂਲਾਂ ਦੀ ਲੁੱਟ ਖਿਲਾਫ਼ ਦਿੱਤੇ ਜਾ ਰਹੇ ਰੋਸ ਧਰਨੇ ਦਾ ਸ਼ੋ੍ਮਣੀ ਅਕਾਲੀ ਦਲ ਨੇ ਪੂਰਜ਼ੋਰ ਸਮਰਥਨ ਦਿੱਤਾ। ਇਸ ਮੌਕੇ ਪੁੱਜੇ ਸ਼ੋ੍ਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਜਿਸ ਸਮੇਂ ਲਾਕਡਾਊਨ ਲੱਗਾ ਸੀ ਤਾਂ ਵਿਜੈਇੰਦਰ ਸਿੰਗਲਾ ਨੇ ਬਿਆਨ ਦਿੱਤੇ ਸਨ ਕਿ ਕੋਈ ਵੀ ਨਿੱਜੀ ਸਕੂਲ ਮਾਪਿਆਂ ਤੋਂ ਫੀਸਾਂ ਵਸੂਲ ਨਾ ਕਰਨ ਤੇ ਹੁਣ ਦੋ ਮਹੀਨੇ ਬਾਅਦ ਹੀ ਹੁਣ ਸਕੂਲਾਂ ਨੇ ਮਾਪਿਆਂ ਤੋਂ ਫ਼ੀਸਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਮੰਤਰੀ ਤੁਰੰਤ ਨਿੱਜੀ ਸਕੂਲਾਂ ਨੂੰ ਨੋਟਿਿਫ਼ਕੇਸ਼ਨ ਜਾਰੀ ਕਰਨ ਕਿ ਕੋਈ ਵੀ ਸਕੂਲ ਫ਼ੀਸ ਨਹੀਂ ਲਵੇਗਾ।