ਰਵਿੰਦਰ ਸਿੰਘ ਪੰਜੇਟਾ, ਸਨੌਰ : ਬੋਲੜ ਰੋਡ ਸਨੌਰ 'ਤੇ ਇਕ ਪਰਵਾਸੀ ਦੀ ਮੌਤ ਅਤੇ ਇਕ ਜਣੇ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ ਜੋ ਝੋਨਾ ਲਾਉਣ ਲਈ ਆਪਣੇ ਘਰੋਂ ਇੱਥੇ ਆਏ ਹੋਏ ਸਨ। ਮੋਟਰ 'ਤੇ ਬਣਾਏ ਕਮਰੇ 'ਚ ਆਰਾਮ ਕਰਦੇ ਸਮੇਂ ਪਰਵਾਸੀ ਮਜ਼ਦੂਰਾਂ 'ਤੇ ਦਰੱਖਤ ਡਿੱਗ ਪਿਆ, ਜਿਸ ਕਾਰਨ ਰਾਜੀਵ (37) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਮਜ਼ਦੂਰ ਜ਼ਖਮੀ ਹੋ ਗਿਆ। ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।