ਭੁਪਿੰਦਰ ਲਵਲੀ, ਬਲਬੇੜ੍ਹਾ : ਦੇਰ ਰਾਤ ਆਏ ਤੂਫਾਨ ਕਾਰਨ ਹਲਕਾ ਸਨੌਰ ਦੇ ਸਰਕਲ ਬਲਬੇੜ੍ਹਾ ਦੇ ਪਿੰਡਾਂ 'ਚ ਭਾਰੀ ਨੁਕਸਾਨ ਹੋਇਆ। ਪਿੰਡ ਕੱਕੇਪੁਰ ਦੇ ਸਾਬਕਾ ਸਰਪੰਚ ਬਲਕਾਰ ਸਿੰਘ ਦੀ ਮੋਟਰ 'ਤੇ ਲੱਗਾ ਟਰਾਂਸਫਾਰਮਰ ਟਿਊਬਵੈੱਲ ਬੋਰ ਉਪਰ ਡਿੱਗਣ ਕਾਰਨ ਕਿਸਾਨ ਦਾ ਭਾਰੀ ਨੁਕਸਾਨ ਹੋਇਆ। ਕਿਸਾਨ ਟਹਿਲ ਸਿੰਘ ਕੱਕੇਪੁਰ , ਅਮਰਜੀਤ ਸਿੰਘ ਨੌਗਾਵਾਂ, ਰੂਪੀ ਕੱਕੇਪੁਰ, ਮਨਜੀਤ ਸਿੰਘ ਖਰੌੜ, ਐੱਨਡੀ ਗੋਇਲ ਆਦਿ ਨੇ ਦੱਸਿਆ ਕਿ ਇਸ ਤੂਫਾਨ ਨਾਲ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ, ਜਿਸ ਦੀ ਪੂਰਤੀ ਕਰਨੀ ਬਹੁਤ ਮੁਸ਼ਕਿਲ ਹੈ। ਬਿਜਲੀ ਖੰਬੇ ਡਿੱਗਣ ਕਾਰਨ ਬਿਜਲੀ ਸਪਲਾਈ ਵੀ ਪੂਰੀ ਤਰ੍ਹਾਂ ਠੱਪ ਰਹੀ।

ਪਾਵਰਕਾਮ ਬਲਬੇੜ੍ਹਾ ਦੇ ਐੱਸਡੀਓ ਪੰਕਜ ਬਾਂਸਲ ਨੇ ਦੱਸਿਆ ਕਿ ਇਸ ਤੂਫਾਨ ਨਾਲ 80 ਦੇ ਕਰੀਬ ਬਿਜਲੀ ਦੇ ਖੰਭ ਟੁੁੱਟ ਗਏ ਤੇ ਕੁਝ ਟਰਾਂਸਫਾਰਮਰ ਧਰਤੀ 'ਤੇ ਡਿੱਗਣ ਨਾਲ ਬਿਜਲੀ ਸਪਲਾਈ ਦੇ ਬਹੁਤ ਬੁਰਾ ਅਸਰ ਪਿਆ ਹੈ। ਬਾਂਸਲ ਨੇ ਕਿਹਾ ਕਿ ਅੱਜ ਸ਼ਾਮ ਤਕ ਪਾਵਰਕਾਮ ਬਲਬੇੜ੍ਹਾ ਵੱਲੋਂ ਸਾਰੇ ਪਿੰਡਾ ਦੀ ਅਰਬਨ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ ਤੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਨਿਰਵਿਘਨ ਬਿਜਲੀ ਸਪਲਾਈ ਮੁਰੰਮਤ ਕਰਕੇ ਜਲਦ ਤੋਂ ਜਲਦ ਦਿੱਤੀ ਜਾਵੇਗੀ।