ਅਸ਼ਵਿੰਦਰ ਸਿੰਘ, ਬਨੂੜ : ਪੰਜਾਬ ਇੰਫੋਟੈਕ ਦੇ ਚੇਅਰਮੈਨ ਤੇ ਸਮਾਜ ਸੇਵੀ ਐੱਸਐੱਮਐੱਸ ਸੰਧੂ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ, ਸਕੂਲ ਬੈਗ ਤੇ ਸਟੇਸ਼ਨਰੀ ਵੰਡੀ। ਇਸ ਮੌਕੇ ਸੰਧੂ ਨੇ ਸੰਬੋਧਨ ਕੀਤਾ। ਇਸ ਮੌਕੇ ਸਕੂਲ ਪਿੰ੍ਸੀਪਲ ਅਨੀਤਾ ਭਰਦਵਾਜ ਵੱਲੋਂ ਸੰਧੂ ਅੱਗੇ ਸਕੂਲ ਦੀਆਂ ਕੁਝ ਮੰਗਾਂ ਰੱਖਿਆਂ ਗਈਆਂ, ਜਿਨ੍ਹਾਂ ਨੂੰ ਮਨਜ਼ੂਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਕੂਲ ਪਿੰ੍ਸੀਪਲ ਵੱਲੋਂ ਰੱਖਿਆਂ ਗਈਆਂ ਮੰਗਾਂ ਵਾਜਿਬ ਹਨ ਤੇ ਉਨਾਂ ਪਿੰ੍ਸੀਪਲ ਅਨੀਤਾ ਭਰਦਵਾਜ ਨੂੰ ਭਰੋਸਾ ਦਿੱਤਾ ਕਿ ਉਹ ਤੁਰੰਤ ਕੰਮ ਸ਼ੁਰੂ ਕਰਵਾਉਣ ਤੇ ਉਸ ਦੀ ਬਣਦੀ ਰਾਸ਼ੀ ਉਹ ਆਪਣੇ ਨਿੱਜੀ ਖਰਚੇ ਵਿਚੋਂ ਅਦਾ ਕਰਨਗੇ। ਇਸ ਮੌਕੇ ਸਕੂਲ ਪਿੰ੍ਸੀਪਲ ਅਨੀਤਾ ਭਰਦਵਾਜ ਵੱਲੋਂ ਪੰਜਾਬ ਇੰਫੋਟੈਕ ਦੇ ਸਾਬਕਾ ਚੇਅਰਮੈਨ ਤੇ ਸਮਾਜ ਸੇਵੀ ਐੱਸਐੱਮਐੱਸ ਸੰਧੂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਰ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਸਵਕ ਕਮੇਟੀ ਦੇ ਚੇਅਰਮੈਨ ਦੀਦਾਦ ਸਿੰਘ, ਜਗਤਾਰ ਸਿੰਘ ਜੱਗੀ, ਲੈਕਚਰਾਰ ਮਨਦੀਪ ਕੌਰ, ਡਾ ਕੁਲਦੀਪ ਸਿੰਘ, ਹਰਕਿਰਤ ਸਿੰਘ, ਮੰਜੂ ਤਿਵਾੜੀ, ਕੁਲਵਿੰਦਰ ਕੌਰ, ਮਨਜੀਤ ਸਿੰਘ ਤੇ ਸਟਾਫ ਮੌਜੂਦ ਸੀ।