ਪੱਤਰ ਪੇ੍ਰਰਕ, ਪਟਿਆਲਾ : ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪੇ੍ਰਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਪਿੰਡ ਪੱਧਰ ਦੇ ਖੇਡ ਸਟੇਡੀਅਮ ਉਸਾਰਨ ਦੀ ਸ਼ੁਰੂਆਤ ਹਲਕਾ ਪਟਿਆਲਾ ਦਿਹਾਤੀ ਤੋਂ ਕਰ ਦਿੱਤੀ ਹੈ। ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਦੇ ਯਤਨਾਂ ਸਦਕਾ ਪਟਿਆਲਾ ਦਿਹਾਤੀ ਦੇ 07 ਪਿੰਡਾਂ ਅੰਦਰ ਆਧੁਨਿਕ ਸਹੂਲਤਾਂ ਨਾਲ ਲੈਸ 7 ਖੇਡ ਸਟੇਡੀਅਮ ਉਸਾਰਨ ਦੀ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਨ੍ਹਾਂ ਖੇਡ ਸਟੇਡੀਅਮਾਂ ਤੇ 10 ਕਰੋੜ ਰੁਪਏ ਦੇ ਕਰੀਬ ਪੈਸਾ ਖਰਚ ਆਵੇਗਾ। ਸਟੇਡੀਅਮ ਬਣਾਉਣ ਦਾ ਕੰਮ ਹਲਕੇ ਦੇ ਪਿੰਡ ਹਰਦਾਸਪੁਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ, 5 ਏਕੜ 'ਚ ਬਣਨ ਵਾਲੇ ਇਸ ਖੇਡ ਸਟੇਡੀਅਮ 'ਚ ਦੌੜਨ ਲਈ 400 ਮੀਟਰ ਦਾ ਟਰੈਕ, ਵਾਲੀਬਾਲ, ਜਿੰਮ, ਫੁਟਬਾਲ ਤੇ ਕੁਸ਼ਤੀ ਆਦਿ ਖੇਡਾਂ ਲਈ ਵੱਖਰੇ ਰਿੰਗ ਬਣਾਏ ਜਾਣਗੇ।

ਪਿੰਡ ਹਰਦਾਸਪੁਰ ਦੇ ਸਰਪੰਚ ਨਾਹਰ ਸਿੰਘ ਮਾਨ ਅਤੇ ਸੀਨੀਅਰ ਕਾਂਗਰਸੀ ਆਗੂ ਤੇ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਅਤੇ ਜਨਰਲ ਸੈਕਟਰੀ ਯੂਥ ਕਾਂਗਰਸ ਮੋਹਿਤ ਮਹਿੰਦਰਾ ਦੇ ਯਤਨਾਂ ਸਦਕਾ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਪਿੰਡ ਹਰਦਾਸਪੁਰ ਵਿਖੇ 5 ਏਕੜ 'ਚ ਡੇਢ ਕਰੋੜ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਨ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਨੌਜਵਾਨ ਵੱਖ-ਵੱਖ ਖੇਡਾਂ ਦਾ ਅਭਿਆਸ ਕਰਨਗੇ ਤੇ ਇਕ ਚੰਗਾ ਖਿਡਾਰੀ ਬਣ ਕੇ ਸੂਬੇ ਦਾ ਨਾਮ ਰੌਸ਼ਨ ਕਰਨਗੇ। ਕਾਂਗਰਸ ਸਰਕਾਰ ਦੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਪਿੰਡ ਲਈ ਵੀ ਮਾਣ ਵਾਲੀ ਗੱਲ ਹੈ, ਜਿੱਥੇ ਐਡਾ ਵੱਡਾ ਖੇਡ ਸਟੇਡੀਅਮ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ।