ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ

ਨੇੜਲੇ ਪਿੰਡ ਰੁਪਾਲਹੇੜੀ ਵਿਖੇ ਡੇਰਾ ਬਾਬਾ ਰੰਗੀ ਰਾਮ ਜੀ ਦੀ ਯਾਦ ਵਿਚ ਕੁਸ਼ਤੀ ਅਤੇ ਬਲਦਾਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਖੇਡ ਮੇਲੇ ਵਿਚ ਮੁੱਖ ਮਹਿਮਾਨ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਲੜਕੇ ਕਮਰਵੀਰ ਸਿੰਘ ਸਿੱਧੂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜਿੱਥੇ ਉਪਰਾਲੇ ਕਰ ਰਹੀ ਹੈ ਉੱਥੇ ਕਲੱਬਾਂ ਅਤੇ ਸਮਾਜ ਭਲਾਈ ਸੰਸਥਾਵਾਂ ਵਲੋਂ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਨ ਖੇਡ ਮੇਲੇ ਕਰਵਾਏ ਜਾ ਰਹੇ ਹਨ। ਜਸਵੀਰ ਸਿੰਘ ਅਤੇ ਮਨਜੀਤ ਸਿੰਘ ਬੜੈਚ ਨੇ ਦੱਸਿਆ ਕਿ ਇਸ ਖੇਡ ਮੇਲੇ ਵਿਚ 100 ਤੋਂ ਵੱਧ ਖਿਡਾਰੀਆਂ ਨੇ ਆਪਣੀਆਂ ਖੇਡਾਂ ਦੇ ਜੌਹਰ ਦਿਖਾਏ ਅਤੇ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਗਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਲਿਹਾਰ ਸਿੰਘ ਚੁੰਨੀ, ਜਸਵੀਰ ਸਿੰਘ ਕੱਜਲ ਮਾਜਰਾ, ਅਮਰਦੀਪ ਸਿੰਘ ,ਸਰਪੰਚ ਕੁਲਵੀਰ ਸਿੰਘ,ਦਰਸ਼ਨ ਸਿੰਘ ਮਾਵੀ, ਕੁਲਜੀਤ ਸਿੰਘ, ਮਨਜੀਤ ਸਿੰਘ , ਸਰਪੰਚ ਦਰਸ਼ਨ ਕੌਰ ,ਜਸਵਿੰਦਰ ਸਿੰਘ ਚੁੰਨੀ, ਜਸਵੀਰ ਸਿੰਘ, ਕੁਲਜੀਤ ਸਿੰਘ, ਮਨਜੀਤ ਸਿੰਘ ਬੜੈਚ, ਸਤਿੰਦਰ ਸਿੰਘ,ਗਿਆਨੀ ਅਵਤਾਰ ਸਿੰਘ,ਹਰਪ੍ਰਰੀਤ ਸਿੰਘ ਆਦਿ ਮੌਜੂਦ ਸਨ।