ਪੱਤਰ ਪ੍ਰੇਰਕ, ਪਟਿਆਲਾ : ਤਿ੍ਰਪੜੀ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ 65ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ-2019 ਵਿਚ ਨੈਟਬਾਲ 'ਚ ਜਿੱਤ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ਰੰਸੀਪਲ ਡਾ. ਨਰਿੰਦਰ ਕੁਮਾਰ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਇਹ ਖੇਡਾਂ ਰਾਮ ਸਰੂਪ ਮੈਮੋਰੀਅਲ ਸਕੂਲ ਸੰਗਰੂਰ ਵਿਖੇ ਹੋਈਆਂ। ਨੈਟਬਾਲ ਖੇਡ ਮੁਕਾਬਲਿਆਂ ਵਿਚ ਅੰਡਰ-19 ਕੁੜੀਆਂ ਤੇ ਮੁੰਡਿਆਂ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਤੋਂ ਗਈਆਂ ਇਨ੍ਹਾਂ ਟੀਮਾਂ ਵਿਚ ਅੰਡਰ-19 ਕੁੜੀਆਂ ਵਿਚ ਇਸ ਸਕੂਲ ਦੀਆਂ ਖਿਡਾਰਣਾ ਅੰਜਲੀ, ਪ੍ਰਾਚੀ, ਪੂਨਮ, ਪੂਜਾ, ਸ਼ਿਵਾਨੀ, ਤਾਨੀਆ,ਤਨੂ ਸ਼ਰਮਾ ਅਤੇ ਰੇਖਾ ਸ਼ਾਮਲ ਸਨ। ਇਸ ਟੀਮ ਨੇ ਇਸ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦੇ ਤਮਗ਼ੇ ਪ੍ਰਾਪਤ ਕੀਤੇ। ਇਸੇ ਤਰ੍ਹਾਂ ਅੰਡਰ-19 ਮੁੰਡਿਆਂ ਦੀ ਪਟਿਆਲਾ ਜ਼ਿਲ੍ਹਾ ਤੋਂ ਗਈ ਟੀਮ ਵਿੱਚ ਇਸ ਸਕੂਲ ਦੇ ਖਿਡਾਰੀ ਗੌਰਵ, ਵਿਸ਼ਾਲ ਕੁਮਾਰ ਗੁਪਤਾ, ਬਿੱਟੂ ਕੁਮਾਰ, ਮਨੀ ਅਤੇ ਸਾਜਨ ਸ਼ਾਮਲ ਸਨ। ਇਸ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਕਾਂਸੀ ਦੇ ਤਮਗ਼ੇ ਹਾਸਲ ਕੀਤੇ। ਸਕੂਲ ਪੁੱਜਣ 'ਤੇ ਜੇਤੂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪਿੰ੍ਰਸੀਪਲ ਨਰਿੰਦਰ ਕੁਮਾਰ ਅਤੇ ਸਮੂਹ ਸਟਾਫ ਨੇ ਇਨ੍ਹਾਂ ਟੀਮਾਂ ਦੇ ਕੋਚ ਇੰਦੂ ਬਾਲਾ, ਪੀਟੀਆਈ ਜਰਨੈਲ ਸਿੰਘ ਅਤੇ ਮਨਵੀਰ ਕੌਰ ਪੀ.ਟੀ.ਆਈ ਦੀ ਭਰਪੂਰ ਪ੍ਰਸ਼ੰਸਾ ਕੀਤੀ।