ਅਸ਼ਵਿੰਦਰ ਸਿੰਘ,ਬਨੂੜ

ਅਬਕਾਰੀ ਵਿਭਾਗ ਪਿੰਡ ਕਨੌੜ ਦੇ ਸਾਹਮਣੇ ਸਥਿਤ ਢਾਬੇ 'ਤੇ ਛਾਪੇਮਾਰੀ ਕਰਕੇ ਸਪਿਰਟ ਦੇ ਡਰੰਮ ਬਰਾਮਦ ਕੀਤੇ ਹਨ। ਜਿਨਾਂ ਤੋਂ ਨਕਲੀ ਸਰਾਬ ਤਿਆਰ ਕੀਤੀ ਜਾਣੀ ਸੀ। ਛਾਪੇਮਾਰੀ ਦੋਰਾਨ ਸਪਿਰਟ ਦੇ ਡਰੰਮਾ ਨਾਲ ਭਰੀ ਜੀਪ ਤੇ ਛੋਟੇ ਹਾਥੀ ਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਕਨੌੜ ਦੇ ਸਾਬਕਾ ਸਰਪੰਚ ਤੇ ਦੋ ਡਰਾਇਵਰਾਂ ਸਮਤੇ 6 ਵਿਅਕਤੀਆਂ ਤੇ ਐਕਸਾਇਜ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਜਿਨਾਂ ਵਿਚੋਂ ਇੱਕ ਵਿਅਕਤੀ ਨੂੰ ਮੌਕੇ 'ਤੇ ਹੀ ਗਿ੍ਫਤਾਰ ਕਰ ਲਿਆ ਜਦੋਂ ਕਿ ਬਾਕੀ ਸਾਰੇ ਫਰਾਰ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪਿੰਡ ਕਨੌੜ ਦੇ ਗਰੀਨ ਢਾਬੇ ਤੇ ਪਿਛਲੇ ਲੰਬੇ ਸਮੇਂ ਤੋਂ ਵੱਡੇ ਪੱਧਰ ਤੇ ਸਿਪਰੱਟ (ਈਐਨਏ) ਅਤੇ ਤੇਲ ਵੇਚਨ ਦਾ ਗੋਰਖ ਧੰਦਾ ਚਲ ਰਿਹਾ ਸੀ। ਢਾਬੇ ਤੇ ਚਲਦੇ ਇਸ ਧੰਦੇ ਵਿਚ ਪਿੰਡ ਕਨੌੜ ਦੇ ਰਸੂਖਵਾਨਾ ਦੀ ਵੀ ਸ਼ਮੂਲੀਅਤ ਸੀ। ਇਨਾਂ ਰਸੂਖਵਾਨਾ ਦੀ ਸਮੂਲੀਅਤ ਦੇ ਚਲਦੇ ਢਾਬੇ ਦੇ ਮਾਲਿਕ ਬਿਨਾਂ ਕਿਸੇ ਖੋਫ ਦੇ ਇਸ ਗੌਰਖ ਧੰਦੇ ਨੂੰ ਅੰਜਾਮ ਰਹੇ ਸਨ। ਪਰ ਬੀਤੀ ਰਾਤ ਅਬਕਾਰੀ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਨੇ ਸਾਰਿਆਂ ਦੀ ਨੀਂਦ ਹਰਾਮ ਕਰ ਦਿੱਤੀ। ਅਬਕਾਰੀ ਵਿਭਾਗ ਦੇ ਮੁਲਾਜਮਾ ਨੇ ਡੀਐਸਪੀ ਪਟਿਆਲਾ ਤੇਜਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਗੁਪਤ ਸੂਚਨਾ ਤੇ ਛਾਪੇਮਾਰੀ ਕਰਕੇ ਢਾਬੇ ਤੇ ਖੜੀ ਜੀਪ, ਛੋਟੇ ਹਾਥੀ ਤੇ ਕਮਰੇ ਵਿਚੋਂ ਸਿਪਰੱਟ (ਈਐਨਏ) ਦੇ ਡਰੰਮ ਤੇ ਕੈਨੀਆਂ ਬਰਾਮਦ ਕੀਤੀਆਂ। ਪੁਲਿਸ ਨੇ ਸੇਖਣਮਾਜਰਾ ਦੇ ਵਸਨੀਕ ਜਗਦੀਪ ਸਿੰਘ ਦੀਪਾ, ਕਨੌੜ ਦੇ ਸਾਬਕਾ ਸਰਪੰਚ ਕੇਹਰ ਸਿੰਘ ਉਸ ਦੇ ਲੜਕੇ ਰਾਣਾ, ਮਹੇਸ ਸਮੇਤ ਦੋਨੋਂ ਵਾਹਨਾ ਦੇ ਨਾ ਮਲੂਮ ਡਰਾਇਵਰਾਂ ਵਿਰੁੱਧ ਐਕਸਾਇਜ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।

---------

ਕੀ ਕਹਿੰਦੇ ਨੇ ਡੀਐੱਸਪੀ ਤੇਜਿੰਦਰ ਧਾਲੀਵਾਲ

ਮਾਮਲੇ ਦੀ ਪੁਸ਼ਟੀ ਕਰਦੇ ਹੋਏ ਡੀਐਸਪੀ ਅਬਕਾਰੀ ਵਿਭਾਗ ਪਟਿਆਲਾ ਤੇਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਨਾਂ ਨੇ ਗੁਪਤ ਸ਼ੂਚਨਾਂ ਦੇ ਅਧਾਰ ਤੇ ਆਪਣੀ ਟੀਮ ਨਾਲ ਢਾਬੇ ਤੇ ਸੋਮਵਾਰ ਸਾਮੀ ਛਾਪੇਮਾਰੀ ਕੀਤੀ ਸੀ। ਉਨਾਂ ਕਿਹਾ ਕਿ ਢਾਬੇ ਵਿਚੋਂ ਭਾਰੀ ਮਾਤਰਾ ਵਿਚ ਸਿਪਰਟ ਦੇ ਡਰੰਮ ਬਰਾਮਦ ਕੀਤੇ ਹਨ। ਉਨਾਂ ਕਿਹਾ ਕਿ ਢਾਬੇ ਦੇ ਮਾਲਿਕਾ ਵੱਲੋਂ ਇਸ ਸਿਪਰੱਟ ਨੂੰ ਜਾਅਲੀ ਸ਼ਰਾਬ ਬਣਾਉਦੀਆਂ ਫੈਕਟਰੀਆਂ ਨੂੰ ਸਪਲਾਈ ਕੀਤੀ ਜਾਂਦੀ ਸੀ। ਉਨਾਂ ਕਿਹਾ ਕਿ ਵਿਭਾਗ ਦੀ ਦਬਿਸ ਤੋਂ ਬਾਅਦ ਢਾਬੇ ਤੇ ਮੋਜੂਦ ਵਿਅਕਤੀ, ਜੀਪ ਤੇ ਛੋਟੇ ਹਾਥੀ ਦਾ ਡਰਾਇਵਰ ਫਰਾਰ ਹੋ ਗਏ। ਜਦੋਂ ਕਿ ਇੱਕ ਮਹੇਸ਼ ਨਾਮੀ ਵਿਅਕਤੀ ਨੂੰ ਫੜ ਕੇ ਉਹ ਆਪਣੇ ਨਾਲ ਲੈ ਆਏ। ਡੀਐਸਪੀ ਤੇਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਭਾਗ ਦੀ ਇਹ ਕਾਰਵਾਈ ਆਉਣ ਵਾਲੇ ਦਿਨਾ ਵਿਚ ਵੀ ਜਾਰੀ ਰਹੇਗੀ।

-------

ਢਾਬਿਆਂ 'ਤੇ ਚੱਲ ਰਹੀ ਕਾਲਾਬਾਜ਼ਾਰੀ

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਬਨੂੜ ਤੋਂ ਮਨੌਲੀ ਸੂਰਤ ਨੂੰ ਜਾਂਦੀ ਸੜਕ ਤੇ ਸਥਿਤ ਬਾਪੂ ਢਾਬੇ 'ਤੇ ਵੀ ਐਫਸੀਆਈ ਦੇ ਅਧਿਕਾਰੀਆਂ ਨੇ ਬਨੂੜ ਗੋਦਾਮ ਤੋਂ ਦੱਪਰ ਜੰਕਸਨ ਤੇ ਕੰਟੇਨਰਾਂ ਰਾਹੀ ਜਾਂਦੀ ਸੀਲ ਬੰਦ ਕੰਟੇਨਰਾਂ ਦੀ ਸੀਲਾਂ ਤੋੜ ਕੇ ਕਣਕ ਚੋਰੀ ਕਰਕੇ ਢਾਬੇ ਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਮੌਕੇ ਤੇ ਹੀ ਢਾਬੇ ਦੇ ਇੱਕ ਕਮਰੇ ਵਿਚੋਂ 41 ਕਣਕ ਦੀਆਂ ਭਰੀਆਂ ਬੋਰੀਆਂ ਤੇ 11 ਖਾਲੀ ਬੋਰੀਆਂ ਜਿਨਾਂ ਤੇ ਪੰਜਾਬ ਸਰਕਾਰ ਦਾ ਮਾਰਕਾ ਸੀ ਬਰਾਮਦ ਕੀਤੀਆਂ ਸਨ। ਇਸ ਤੋਂ ਬਾਅਦ ਪੁਲਿਸ ਨੇ ਐਫਸੀਆਈ ਦੇ ਮੈਨੇਜਰ ਦਿਲਬਾਗ ਸਿੰਘ ਦੇ ਬਿਆਨਾ ਦੇ ਅਧਾਰ ਤੇ ਟਰੱਕ ਡਰਾਇਵਰਾਂ ਤੇ ਢਾਬਾ ਮਾਲਿਕ ਵਿਰੁੱਧ ਮੁਕੱਦਮਾ ਦਰਜ ਕਰਕੇ ਉਨਾਂ ਨੂੰ ਜੇਲ ਭੇਜ ਦਿੱਤਾ ਹੈ। ਇਹੀ ਨਹੀ ਬਨੂੜ ਤੋਂ ਲਾਂਡਰਾ, ਸੰਭੂ ਤੇ ਰਾਜਪੁਰਾ ਨੂੰ ਜਾਂਦੇ ਹਈਵੇਅ ਤੇ ਖੁੱਲੇ ਜਿਆਦਾਤਰ ਢਾਬਿਆਂ 'ਤੇ ਦਾ ਗੋਰਖ ਧੰਦਾ ਦਿਨ ਪ੍ਰਤੀ ਦਿਨ ਵੱਧਦਾ ਫੁਲਦਾ ਜਾ ਰਿਹਾ ਹੈ।