ਐਚ.ਐਸ ਸੈਣੀ, ਰਾਜਪੁਰਾ

ਇਥੋਂ ਦੀ ਸ਼ਹੀਦ ਭਗਤ ਸਿੰਘ ਕਲੋਨੀ 'ਚ ਸਥਿਤ ਕਾਂਗਰਸ ਪਾਰਟੀ ਦਫਤਰ 'ਚ ਹਲਕਾ ਰਾਜਪੁਰਾ ਦੇ ਪਿੰਡਾਂ 'ਚ ਸਮਾਰਟ ਕਾਰਡ ਬਣਾਉਣ ਵਾਸਤੇ ਲਗਾਏ ਜਾਣ ਵਾਲੇ ਕੈਂਪਾਂ ਸਬੰਧੀ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੀ ਅਗਵਾਈ ਹੇਠ ਹਲਕਾ ਪੱਧਰੀ ਮੀਟਿੰਗ ਰੱਖੀ ਗਈ। ਜਿਸ ਵਿੱਚ ਸ਼ਕਤੀ ਪ੍ਾਜੈਕਟ ਪੰਜਾਬ ਦੇ ਇੰਚਾਰਜ ਨਿਰਭੈ ਸਿੰਘ ਮਿਲਟੀ ਕੰਬੋਜ਼, ਨਗਰ ਕੌਂਸਲ ਪ੍ਧਾਨ ਨਰਿੰਦਰ ਸ਼ਾਸ਼ਤਰੀ, ਬਲਾਕ ਕਾਂਗਰਸ ਦਿਹਾਤੀ ਦੇ ਪ੍ਧਾਨ ਬਲਦੇਵ ਸਿੰਘ ਗੱਦੋਮਾਜਰਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਖਜਾਨ ਸਿੰਘ ਹੁਲਕਾ, ਮਨੋਹਰ ਲਾਲ, ਨੈਬ ਸਿੰਘ ਸਰਪੰਚ ਮਨੋਲੀਸੂਰਤ, ਮੈਂਬਰ ਪੀਪੀਸੀਸੀ ਭੁਪਿੰਦਰ ਸੈਣੀ, ਕੁਲਵਿੰਦਰ ਸਿੰਘ ਭੋਲਾ, ਬਲਾਕ ਸੰਮਤੀ ਮੈਂਬਰ ਸਰਬਜੀਤ ਸਿੰਘ ਮਾਣਕਪੁਰ ਸਮੇਤ ਹੋਰ ਮੋਜੂਦ ਸਨ। ਇਸ ਦੌਰਾਨ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੰਬੋਜ਼ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜਿਥੇ ਸੂਬੇ ਦੀ ਜਨਤਾ ਨਾਲ ਕੀਤੇ ਇੱਕ-ਇੱਕ ਵਾਅਦੇ ਨੂੰ ਨਿਭਾਉਣ ਦੇ ਲਈ ਪੂਰੀ ਵਾਹ ਲਗਾ ਰਹੀ ਹੈ। ਉਥੇ ਕਾਂਗਰਸ ਪਾਰਟੀ ਵਿਧਾਇਕ ਵੀ ਆਪਣੇ ਹਲਕਾ ਵਾਸੀਆਂ ਨੂੰ ਲੌੜੀਦੀਆਂ ਬੁਨਿਆਦੀ ਸਹੂਲਤਾਵਾਂ ਅਤੇ ਸਰਕਾਰੀ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਦੁਆਉਣ ਦੇ ਲਈ ਵਚਨਬੱਧ ਹੈ। ਇਸੇ ਕੜ੍ਹੀ ਤਹਿਤ ਹਲਕੇ ਰਾਜਪੁਰਾ ਦੇ ਹਰ ਪਿੰਡ ਅਤੇ ਸ਼ਹਿਰ 'ਚ ਲੋਕ ਭਲਾਈ ਕੈੰਪ ਲਗਵਾ ਕੇ ਹਰ ਲੋੜਵੰਦ ਦਾ ਸਮਾਰਟ ਕਾਰਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾ ਦਾ ਲਾਭ ਘਰ ਘਰ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਮੈਂਬਰਾਂ ਤੇ ਹੋਰਨਾ ਜਿੰਮੇਵਾਰੀ ਵਿਅਕਤੀਆਂ ਨੂੰ ਹਰਕੇ ਪਿੰਡ ਅਤੇ ਸਹਿਰ ਵਾਸਤੇ ਸਮਾਰਟ ਕਾਰਡ ਬਣਾਉਣ ਲਈ ਭਰੇ ਜਾਣ ਵਾਲੇ ਫਾਰਮ ਵੀ ਵੰਡੇ ਗਏ। ਇਸ ਮੌਕੇ ਜਸਵਿੰਦਰ ਸਿੰਘ, ਬੂਟਾ ਸਿੰਘ ਪਿਲਖਣੀ, ਅਨਿਲ ਟੰਨੀ, ਬਲਦੀਪ ਸਿੰਘ ਬੱਲੂ, ਪਵਨ ਪਿੰਕਾ, ਮਲਕੀਤ ਸਿੰਘ ਉਪਲਹੇੜੀ, ਐਡਵੋਕੇਟ ਗਗਨਦੀਪ ਸਿੰਘ, ਪ੍ਵਾਨ ਸਿੰਘ ਖਰਾਜਪੁਰ ਸਮੇਤ ਹੋਰ ਹਾਜ਼ਰ ਸਨ।