ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਸਾਬਕਾ ਮੰਤਰੀ ਪੰਜਾਬ ਸਰਕਾਰ ਦੀ ਦੋਸਤੀ 'ਤੇ ਸਾਰਾ ਸਿੱਖ ਜਗਤ ਕੁਰਬਾਨ ਹੈ ਕਿਉਂਕਿ 72 ਸਾਲਾਂ ਤੋਂ ਵਿਛੜੇ ਸਾਡੇ ਗੁਰਧਾਮ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜੋ ਲਾਂਘਾ ਖੁੱਲਿ੍ਹਆ ਹੈ ਉਹ ਦੋਵੇਂ ਸਾਬਕਾ ਕ੍ਰਿਕਟਰਾਂ ਦੀ ਦੋਸਤੀ ਦੀ ਬਦੌਲਤ ਹੀ ਖੁੱਲਿ੍ਹਆ ਹੈ। ਇਸ ਗੱਲ ਦਾ ਪ੍ਰਗਟਾਵਾ ਮਾਤਾ ਗੁਜਰੀ ਕਾਲਜ ਸਾਬਕਾ ਵਿਦਿਆਰਥੀ ਐਸੋਸੀਏਸ਼ਨ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ, ਸਤਬੀਰ ਸਿੰਘ ਗਡਹੇੜਾ, ਸਰਬਜੀਤ ਸਿੰਘ ਸੁਹਾਗਹੇੜੀ, ਰਣਦੀਪ ਸਿੰਘ ਲਾਡੀ, ਮੋਹਨ ਸਿੰਘ ਸਰਹਿੰਦ, ਡਾ. ਦਿਨੇਸ਼ ਓਬਰਾਏ, ਜਸਵੰਤ ਸਿੰਘ ਸਰਹਿੰਦ, ਬਲਵਿੰਦਰ ਸਿੰਘ ਚੀਮਾ, ਜਸਜੀਤ ਸਿੰਘ ਜੱਸੀ, ਅਮਨਜੋਤ ਸਿੰਘ ਮਾਨੂੰਪੁਰ ਨੇ ਸਾਂਝੇ ਤੌਰ 'ਤੇ ਜਰਮਨ ਤੋਂ ਆਏ ਹਰਦੀਪ ਸਿੰਘ ਚੀਮਾ ਉਰਫ ਚਾਚਾ ਦੇ ਸਨਮਾਨ 'ਚ ਮੀਟਿੰਗ ਦੌਰਾਨ ਕੀਤਾ। ਸੈਕਟਰੀ ਸਤਬੀਰ ਸਿੰਘ ਗਡਹੇੜਾ ਨੇ ਕਿਹਾ ਕਿ ਇਹ ਸਮਾਗਮ ਫਰਵਰੀ 2020 ਵਿੱਚ ਹੋਵੇਗਾ ਜਿਸ ਵਿੱਚ ਵਿਦੇਸ਼ਾਂ 'ਚ ਸੈਂਕੜਿਆਂ ਦੀ ਗਿਣਤ ਵਿੱਚ ਸਾਬਕਾ ਵਿਦਿਆਰਥੀ ਭਾਗ ਲੈਣਗੇ। ਜਰਮਨ ਤੋਂ ਆਏ ਹਰਦੀਪ ਸਿੰਘ ਚੀਮਾ ਜਰਮਨ ਨੇ ਕਿਹਾ ਕਿ ਪੰਜਾਬ ਵਿੱਚ ਜੋ ਪਿਆਰ ਸਤਿਕਾਰ ਸਾਨੂੰ ਮਿਲਦਾ ਹੈ ਉਹ ਵਿਦੇਸ਼ਾਂ ਵਿੱਚ ਨਹੀਂ, ਪਰ ਕਈ ਗੱਲਾਂ ਵਿੱਚ ਪੰਜਾਬ ਅਜੇ ਵੀ ਪਿੱਛੇ ਹੈ ਜਿਸ ਕਰਕੇ ਇਥੇ ਬੇਰੁਜ਼ਗਾਰੀ ਤੇ ਨਸ਼ਿਆਂ ਦਾ ਕੰਮ ਪਨਪਦਾ ਰਹਿੰਦਾ ਹੈ ਅਤੇ ਲੋਕ ਅਜੇ ਵੀ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਮੌਕੇ ਸਾਬਕਾ ਵਿਦਿਆਰਥੀਆਂ ਵੱਲੋਂ ਹਰਦੀਪ ਸਿੰਘ ਚੀਮਾ ਜਰਮਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।