ਪੱਤਰ ਪ੍ਰਰਕ, ਪਟਿਆਲਾ : ਉੱਘੇ ਸ਼ੋ੍ਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਹਰਬੰਸ ਸਿੰਘ ਚਾਵਲਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਤ ਪਿੰਡ ਸੁਹਾਵਾ ਵਿਚ ਪੈਦਾ ਹੋਏ ਡਾ. ਚਾਵਲਾ ਨੇ ਆਪਣਾ ਜੀਵਨ ਪੰਜਾਬੀ ਮਾਂ ਬੋਲੀ ਦੇ ਵਿਕਾਸ ਲੇਖੇ ਲਾ ਦਿੱਤਾ। ਉਨ੍ਹਾਂ ਨਾਲ ਲੰਮੀ ਸਾਂਝ ਰੱਖਣ ਵਾਲੇ ਸ਼ੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਨੇ ਉਨ੍ਹਾਂ ਦੇ ਦੇਹਾਂਤ ਨੂੰ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨੂੰ ਵੱਡਾ ਘਾਟਾ ਦੱਸਿਆ ਅਤੇ ਕਿਹਾ ਕਿ ਡਾ. ਚਾਵਲਾ ਨੇ ਪੰਜਾਬੀ ਬਾਲ ਸਾਹਿਤ ਨੂੰ ਮਿਆਰੀ ਬਾਲ ਸਾਹਿਤ ਪ੍ਰਦਾਨ ਕਰ ਕੇ ਠੋਸ ਦਿਸ਼ਾ ਪ੍ਰਦਾਨ ਕੀਤੀ। ਡਾ. ਚਾਵਲਾ ਖ਼ਾਲਸਾ ਕਾਲਜ ਦਿੱਲੀ ਤੋਂ ਵਾਈਸ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ।

ਡਾ. ਚਾਵਲਾ ਪੰਜਾਬੀ ਲੋਕ ਮੰਚ ਦਿੱਲੀ ਦੇ ਪ੍ਰਧਾਨ ਸਨ ਜਿਨ੍ਹਾਂ ਨੇ ਪੰਜਾਬੀ ਬਾਲਾਂ ਲਈ 'ਬੁੱਢੀ ਚੁੜੇਲ ਤੇ ਹੋਰ ਕਹਾਣੀਆਂ, 'ਮੁੜੇ ਹੋਏ ਨੱਕ ਵਾਲੀ ਮੱਛੀ, 'ਪਰੀਆਂ ਦਾ ਟਾਪੂ, 'ਦਿਉ ਤੇ ਬੁੱਢੀ, 'ਸੋਨ ਚਿੜੀ ਤੇ ਵਚਿੱਤਰ ਰੁੱਖ, 'ਕਬਾਇਲੀ ਕੁੜੀ ਤੇ ਚੀਤਾ' ਅਤੇ 'ਬਰਫ਼ ਦੇ ਪਿੰਡੇ ਵਾਲੀ ਪਰੀ, '65 ਬਾਲ ਲੋਕ ਕਹਾਣੀਆਂ, 'ਪਾਣੀ ਵਿਚ ਮੋਰੀ, 'ਜੀਅ ਕਰਦੈ ਪੰਛੀ ਬਣ ਜਾਵਾਂ' ਅਤੇ 'ਪਰੀ ਲੋਕ ਦੀ ਸੈਰ ਕਰਾਵਾਂ' ਆਦਿ ਪੁਸਤਕਾਂ ਤੋਂ ਇਲਾਵਾ ਸਿੱਖ ਧਰਮ ਅਤੇ ਇਤਿਹਾਸ ਸੰਬੰਧੀ 'ਪੰਜਾਬ ਦੇ ਕੌਮੀ ਸ਼ਹੀਦ', 'ਸਿੱਖ ਇਤਿਹਾਸ ਵਿਚੋਂ', 'ਹਰਿਮੰਦਰ ਸਾਹਿਬ ਦੀ ਕਲਾ ਅਤੇ ਹੋਰ ਲੇਖ', 'ਗੁਰੂ ਗ੍ਰੰਥ ਬਾਣੀ ਵਿਚ ਸਮਕਾਲੀ ਸਮਾਜਿਕ ਚਿੱਤਰ' ਪੁਸਤਕਾਂ ਵੀ ਲਿਖੀਆਂ ਹਨ। ਕੁਝ ਅਰਸਾ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਡਾ. ਰਾਜਵੰਤ ਕੌਰ 'ਪੰਜਾਬੀ' ਦੀ ਨਿਗਰਾਨੀ ਅਧੀਨ ਖੋਜਾਰਥਣ ਸਰਬਜੀਤ ਕੌਰ ਨੇ ਡਾ. ਚਾਵਲਾ ਦੇ ਲੋਕ ਸਾਹਿਤ ਉਪਰ ਠੋਸ ਖੋਜ-ਕਾਰਜ ਵੀ ਸੰਪੰਨ ਕੀਤਾ ਸੀ। ਹੁਣੇ-ਹੁਣੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵੀ ਉਸ ਨੂੰ ਸਾਲ 2016 ਲਈ ਪੰਜ ਲੱਖ ਰੁਪਏ ਦਾ ਸ਼ੋ੍ਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀ ਪਰੰਤੂ ਡਾ. ਚਾਵਲਾ ਇਹ ਸਨਮਾਨ ਪ੍ਰਰਾਪਤ ਨਾ ਕਰ ਸਕੇ।

ਇਸ ਦੌਰਾਨ ਡਾ. ਚਾਵਲਾ ਦੇ ਦੇਹਾਂਤ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਪੰਜਾਬੀ ਲੋਕ ਮੰਚ ਦੇ ਜਨਰਲ ਸਕੱਤਰ ਡਾ. ਪਿ੍ਥਵੀ ਰਾਜ ਥਾਪਰ, ਪ੍ਰਕਾਸ਼, ਡਾ.ਰੇਣੂਕਾ ਸਿੰਘ, ਕਹਾਣੀਕਾਰ ਬਚਿੰਤ ਕੌਰ, ਡਾ. ਰਾਜਵੰਤ ਕੌਰ ਪੰਜਾਬੀ ਅਤੇ ਮਨਪ੍ਰਰੀਤ 'ਮਨ' ਆਦਿ ਨੇ ਵੀ ਪਰਿਵਾਰ ਨਾਲ ਆਪਣੀਆਂ ਸੰਵੇਦਨਾਵਾਂ ਦਾ ਇਜ਼ਹਾਰ ਕੀਤਾ ਹੈ।