ਪੱਤਰ ਪ੍ਰਰੇਰਕ, ਪਟਿਆਲਾ : ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਆਖ਼ਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਤੇ ਸ਼੍ਰੀ ਹਿੰਦੂ ਤਖ਼ਤ ਵਲੋਂ ਮਹਾਂਸ਼ਿਵਰਾਤਰੀ 'ਤੇ ਸਜਾਈ ਜਾ ਰਹੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਜਗਤਗੁਰੂ ਪੰਚਾਨੰਦਗਿਰੀ ਮਹਾਰਾਜ ਦੀ ਅਗੁਵਾਈ ਹੇਠ ਧਾਰਮਿਕ ਸੰਸਥਾਵਾਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜਗਤਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਸਰਕਾਰ ਵਲੋਂ ਸਾਰੇ ਮੰਦਿਰਾਂ ਤੇ ਧਾਰਮਿਕ ਸਮਾਗਮਾਂ 'ਤੇ ਪੂਰਨ ਤੌਰ ਤੇ ਪਾਬੰਦੀ ਲੱਗਾ ਦਿੱਤੀ ਗਈ ਸੀ। ਪ੍ਰੰਤੂ ਮੌਜੂਦਾ ਸਮੇਂ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਘਟਦਿਆਂ ਸਰਕਾਰ ਵਲੋਂ ਇਸ ਰੋਕ ਨੂੰ ਹੱਟਾ ਦਿੱਤਾ ਗਿਆ ਹੈ। ਇਸ ਵਾਰ ਮਹਾਂਸ਼ਿਵਰਾਤਰੀ 'ਤੇ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਭਾਵੇਂ ਸਰਕਾਰ ਵਲੋਂ ਸਮਾਗਮਾਂ 'ਤੇ ਛੋਟ ਦਿੱਤੀ ਗਈ ਹੈ। ਸਰਕਾਰ ਦੀਆਂ ਗਾਇਡਲਾਇਨ ਮੁਤਾਬਕ ਮਹਾਂਸ਼ਿਵਰਤਰੀ 'ਤੇ ਮਾਸਕ ਲੱਗਾ ਕੇ ਰੱਖਣ ਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਵਾਰ ਵਾਰ ਸੈਨੇਟਾਇਜ਼ ਦੀ ਵਰਤੋਂ ਕੀਤੀ ਜਾਵੇ ਤਾਂਕਿ ਕੋਰੋਨਾ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਉਪਰੰਤ ਸਮਿਤੀ ਦੇ ਮੀਤ ਪ੍ਰਧਾਨ ਰਾਜੇਸ਼ ਕੇਹਰ ਨੇ ਦੱਸਿਆ ਕਿ ਇਸ ਵਾਰ 11 ਮਾਰਚ ਨੂੰ ਮਹਾਂਸ਼ਿਵਰਾਤਰੀ 'ਤੇ ਸਭ ਤੋਂ ਵੱਡੀ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਜਿਸ ਵਿਚ ਇਲੈਕਟ੍ਰਾਨਿਕ ਝਾਕੀਆਂ, ਬੈਂਡ ਪਾਰਟੀਆਂ, ਕੀਰਤਨ ਮੰਡਲੀਆਂ ਤੇ ਭਗਵਾਨ ਸ਼੍ਰੀ ਭੋਲੇ ਨਾਥ ਦੀ ਸੋਨੇ ਦੇ ਦੀ ਪਾਲਕੀ ਵਿਚ ਤੰਤਰ ਪੂਜਾ ਅਰਚਨਾ ਵਾਲੇ ਸੁਰਜੀਤ ਸ਼ਿਵਿਲੰਗ ਦੇ ਵੀ ਦਰਸ਼ਨ ਹੋਣਗੇ। ਉਨ੍ਹਾਂ ਦੱਸਿਆ ਕਿ ਸ਼ਿਵਿਲੰਗ ਦੇ ਦਰਸ਼ਨ ਲਈ ਸ਼ੋਭਾ ਯਾਤਰਾ ਦੇ ਸਬੰਧ ਤੇ ਸ਼੍ਰੀ ਸਨਾਤਨ ਧਰਮ ਦੇ ਕਲਿਆਣ ਲਈ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਸੱਤ ਦਿਨਾਂ ਮਹਾਂਸ਼ਿਵਪੁਰਾਣ ਜੀ ਦਾ ਪਾਠ 4 ਮਾਰਚ ਨੂੰ ਆਰੰਭ ਕਰਵਾਇਆ ਜਾਵੇਗਾ। ਉਨ੍ਹਾਂ ਸਾਰੀਆਂ ਧਾਰਮਿਕ, ਰਾਜਨੀਤਿਕ ਤੇ ਸਮਾਜ ਸੇਵੀ ਸ਼ਖ਼ਸ਼ੀਅਤਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।