ਪੱਤਰ ਪੇ੍ਰਰਕ, ਪਟਿਆਲਾ : ਸ਼ਿਵ ਸੈਨਾ ਨੇ ਹਿੰਦੁਸਤਾਨ ਪੰਜਾਬ ਦੇ 35 ਹਜ਼ਾਰ ਹਿੰਦੂ ਅੱਤਵਾਦ ਪੀੜਤ ਪਰਿਵਾਰਾਂ ਲਈ 781 ਕਰੋੜ ਰੁਪਏ ਦਾ ਪੈਕੇਜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।

ਇਸ ਮੌਕੇ ਪੱਤਰਕਾਰ ਮਿਲਣੀ ਦੌਰਾਨ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਮੰਗ ਕੀਤੀ ਹੈ ਕਿ 1984 ਦੇ ਦੰਗਿਆਂ ਦੇ ਪੀੜਤਾਂ ਨੂੰ ਹਰ ਤਰ੍ਹਾਂ ਦਾ ਆਰਥਿਕ ਪੈਕੇਜ ਅਤੇ ਰਾਹਤ ਮੁਆਵਜ਼ਾ ਦਿੱਤਾ ਗਿਆ ਸੀ ਪਰ ਦੇਸ਼ ਦੀ ਸਰਕਾਰ ਖਾਸ ਕਰ ਕੇ ਪ੍ਰਧਾਨ ਮੰਤਰੀ ਅਤੇ ਗ੍ਹਿ ਮੰਤਰੀ ਨੂੰ ਪੰਜਾਬ ਦੇ ਘੱਟ ਗਿਣਤੀ ਹਿੰਦੂਆਂ ਦੇ ਅੱਤਵਾਦ ਕਾਰਨ ਲੱਗੇ ਜ਼ਖਮਾਂ ਨੂੰ ਭਰਨ ਲਈ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ। ਘੱਟ ਗਿਣਤੀ ਹਿੰਦੂਆਂ ਦੇ ਆਰਥਿਕ ਪੈਕੇਜ ਦੀ ਫਾਈਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਜ਼ 'ਤੇ ਧੂੜ ਫ਼ੱਕ ਰਹੀ ਹੈ। ਕੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਪੰਜਾਬ ਦੇ ਹਿੰਦੂਆਂ ਨਾਲ ਕੋਈ ਹਮਦਰਦੀ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਇਸ ਮਾਮਲੇ 'ਤੇ ਕੁਝ ਨਾ ਕੀਤਾ ਤਾਂ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੇ ਘੱਟ ਗਿਣਤੀ ਹਿੰਦੂਆਂ ਨੂੰ ਇਨਸਾਫ ਦਿਵਾਉਣ ਲਈ ਜਲਦ ਹੀ ਆਪਣੇ ਸੰਘਰਸ਼ ਦਾ ਐਲਾਨ ਕਰੇਗੀ।

ਇਸ ਮੌਕੇ ਹੇਮਰਾਜ ਗੋਇਲ, ਸ਼ਮਾਕਾਂਤ ਪਾਂਡੇ, ਰਾਜਿੰਦਰ ਪਾਲ ਆਨੰਦ, ਰਵਿੰਦਰ ਸਿੰਗਲਾ, ਵਰਿੰਦਰ ਗਰਗ, ਸਵਰਾਜ ਘੁੰਮਣ ਸਾਬਕਾ ਪੰਜਾਬ ਪ੍ਰਧਾਨ ਮਹਿਲਾ ਸੈਨਾ, ਕਾਂਤਾ ਬਾਂਸਲ, ਅਮਰਜੀਤ ਬੰਟੀ, ਰਿੰਕੂ ਸ਼ਰਮਾ, ਕ੍ਰਿਸ਼ਨ ਗਾਬਾ, ਰਾਹੁਲ ਬਡੂੰਗਰ, ਪ੍ਰਦੀਪ ਯਾਦਵ ਆਦਿ ਹਾਜ਼ਰ ਸਨ।