ਪੱਤਰ ਪ੍ਰਰੇਰਕ, ਪਾਤੜਾਂ :ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਬਲਾਕ ਪਾਤੜਾਂ ਵਲੋਂ ਸ਼ਹੀਦੇ -ਏ-ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਜਲ ਸਪਲਾਈ ਵਰਕਰ ਬਸੰਤੀ ਰੰਗ ਵਿਚ ਸੱਜ ਕੇ ਹਿੱਸਾ ਲਿਆ ਅਤੇ ਸ਼ਹੀਦੋਂ ਤੁਹਾਡੀ ਸੋਚ ਦੇ ਪਹਿਰਾ ਦੇਵਾਂਗੇ ਠੋਕ ਕੇ, ਇਨਕਲਾਬ ਜਿੰਦਾਬਾਦ, ਸਾਮਰਾਜ ਮੁਰਦਾਬਾਦ ਆਦਿ ਉਚੀ ਅਵਾਜ ਵਿਚ ਨਾਅਰੇ ਲਗਾ ਕੇ ਭਗਤ ਸਿੰਘ ਜੀ ਦੀ ਵਿਚਾਰਧਾਰਾ ਵਾਲਾ ਸਮਾਜ ਸਿਰਜਣ ਅਤੇ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਸਕਾਰ ਕਰਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਵਰਿੰਦਰ ਸਿੰਘ ਮੋਮੀ, ਹਾਕਮ ਸਿੰਘ ਧਨੇਠਾ, ਬ੍ਾਂਚ ਪ੍ਰਧਾਨ ਅਵਤਾਰ ਸਿੰਘ ਹੁਰਿਆਉ ਸੁਭਾਸ ਚੰਦ , ਸੁੱਖਾ ਸਿੰਘ ਗੁਰਪ੍ਰਰੀਤ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।