ਪੱਤਰ ਪ੫ੇਰਕ,ਫ਼ਤਹਿਗੜ੍ਹ ਸਾਹਿਬ: ਸਰਹਿੰਦ ਸ਼ਹਿਰ ਦੇ ਵਾਰਡ ਨੰਬਰ-4 ਦੇ ਵਾਸੀ ਜੋ ਕਿ ਪਿਛਲੇ ਲੰਮੇਂ ਸਮੇਂ ਤੋਂ ਸੀਵਰੇਜ ਨਾ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ, ਉਨ੍ਹਾਂ ਦੀ ਸਮੱਸਿਆ ਦਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸੀਵਰੇਜ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾ ਕੇ ਹੱਲ ਕਰਵਾਇਆ ਹੈ। ਇਸ ਨਾਲ ਨਾ ਕੇਵਲ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਹੋਵੇਗੀ ਸਗੋਂ ਨਿਕਾਸੀ ਨਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਜੋ ਖਦਸ਼ਾ ਬਣਿਆਂ ਰਹਿੰਦਾ ਸੀ, ਉਸ ਤੋਂ ਵੀ ਨਿਜਾਤ ਮਿਲੇਗੀ। ਨਾਗਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦੇ ਰਹੀ ਹੈ ਅਤੇ ਆਉਂਦੇ ਸਮੇਂ ਵਿੱਚ ਪੰਜਾਬ ਦੇਸ਼ ਦਾ ਸਭ ਤੋਂ ਵੱਧ ਵਿਕਸਤ ਤੇ ਖੁਸ਼ਹਾਲ ਸੂਬਾ ਬਣੇਗਾ। ਉਨ੍ਹਾਂ ਕਿਹਾ ਕਿ ਸਰਹਿੰਦ ਸ਼ਹਿਰ ਵਿਖੇ 98 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਵਿਛਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਜੋ ਕਿ ਜਲਦੀ ਹੀ ਮੁਕੰਮਲ ਹੋ ਜਾਵੇਗਾ। ਇਸ ਮੌਕੇ ਕੌਂਸਲਰ ਜਗਜੀਤ ਸਿੰਘ ਕੋਕੀ, ਸਾਬਕਾ ਪ੫ਧਾਨ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਚਰਨਜੀਤ ਚੰਨਾ, ਗੁਲਸ਼ਨ ਰਾਏ ਬੌਬੀ, ਅਸ਼ੋਕ ਕੁਮਾਰ ਸੂਦ, ਅਮਰਦੀਪ ਸਿੰਘ ਬੈਨੀਪਾਲ, ਪਵਨ ਕਾਲੜਾ, ਨਰਿੰਦਰ ਕੁਮਾਰ ਪਿ੫ੰਸ, ਆਨੰਦ ਮੋਹਨ, ਹਨੀ ਭਾਰਦਵਾਜ, ਤਿ੫ਲੋਕੀ ਰਾਮ, ਖੁੰਟੀ ਰਾਮ, ਗੁਰਦਾਸ ਸਿੰਘ, ਸਮਸ਼ੇਰ ਸਿੰਘ, ਹਰੀ ਦਾਸ, ਦੀਪਕ ਧੀਮਾਨ, ਗੁਰਪ੫ੀਤ ਸਿੰਘ, ਤਿ੫ਲੋਕੀ ਰਾਮ, ਖੁੰਟੀ ਰਾਮ, ਗੁਰਦਾਸ ਸਿੰਘ, ਸਮਸ਼ੇਰ ਸਿੰਘ, ਹਰੀ ਦਾਸ, ਦੀਪਕ ਧੀਮਾਨ, ਗੁਰਪ੫ੀਤ ਸਿੰਘ, ਬਲਦੇਵ ਕੁਮਾਰ, ਰਾਮਪਾਲ ਸਿੰਘ, ਗੁਰਮੁੱਖ ਸਿੰਘ, ਬਲਵੀਰ ਫੌਜੀ ਅਤੇ ਮਦਨ ਲਾਲ ਵੀ ਮੌਜੂਦ ਸਨ।