ਪੱਤਰ ਪ੍ਰਰੇਰਕ, ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ, ਕਾਊਂਸਲਿੰਗ ਐਂਡ ਪਲੇਸਮੈਂਟ ਸੈਂਟਰ ਵੱਲੋਂ ਜਨਰਲ ਇੰਸ਼ੋਰੈਂਸ ਸੈਕਟਰ ਵਿਚ ਕਰੀਅਰ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਲੁਧਿਆਣਾ ਦੇ ਖੇਤਰੀ ਮੈਨੇਜਰ ਅਸ਼ਵਨੀ ਚੋਪੜਾ, ਡਿਪਟੀ ਮੈਨੇਜਰ ਦਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਮਲਿਕ ਮੁੱਖ ਬੁਲਾਰਿਆਂ ਦੇ ਤੌਰ 'ਤੇ ਪਹੁੰਚੇ। ਇਸ ਮੌਕੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਅਧਿਕਾਰੀ ਪ੍ਰਮੋਦ ਜੈਨ ਵੀ ਹਾਜ਼ਰ ਸਨ। ਸੈਮੀਨਾਰ ਦੌਰਾਨ ਕਾਲਜ ਦੇ ਐੱਮਕਾਮ ਭਾਗ ਪਹਿਲਾ ਅਤੇ ਦੂਜਾ, ਐੱਮਬੀਏ ਲੀਡਰਸ਼ਿਪ ਐਂਡ ਡਿਵੈਲਪਮੈਂਟ ਭਾਗ ਪਹਿਲਾ ਅਤੇ ਦੂਜਾ, ਬੀਕਾਮ ਭਾਗ ਤੀਜਾ, ਬੀਕਾਮ ਆਨਰਜ਼ ਭਾਗ ਪਹਿਲਾ, ਦੂਜਾ ਅਤੇ ਤੀਜਾ ਅਤੇ ਬੀਕਾਮ ਅਕਾਊਂਟਿੰਗ ਐਂਡ ਫਾਈਨਾਂਸ ਭਾਗ ਪਹਿਲਾ, ਦੂਜਾ ਅਤੇ ਤੀਜਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਾਲਜ ਕੈਂਪਸ ਵਿਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸੇਧ ਦੇਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਭਵਿੱਖ ਵਿੱਚ ਵਿਦਿਆਰਥੀ-ਉਦਯੋਗ ਦੇ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਦਾ ਸਟਾਫ਼ ਨੇ ਹਮੇਸ਼ਾ ਵਿਦਿਆਰਥੀ ਉਦਯੋਗ ਦੇ ਆਪਸੀ ਤਾਲਮੇਲ ਲਈ ਸਿਹਤਮੰਦ ਮਾਹੌਲ ਸਿਰਜਣ ਲਈ ਯਤਨਸ਼ੀਲ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਕਰੀਅਰ ਦੇ ਟੀਚਿਆਂ ਦੀ ਪ੍ਰਰਾਪਤੀ ਅਤੇ ਯੋਜਨਾਬੰਦੀ ਵਿੱਚ ਸਹਾਇਤਾ ਲਈ ਲੋੜੀਂਦੇ ਸਾਧਨ ਪ੍ਰਦਾਨ ਕਰਦਾ ਰਿਹਾ ਹੈ।