ਪੱਤਰ ਪ੍ਰਰੇਰਕ, ਪਟਿਆਲਾ : ਅਗਰਵਾਲ ਬੁਧੀਜੀਵੀ ਸੰਗਠਨ ਵੱਲੋਂ ਸਥਾਨਕ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਚ ਵਾਤਾਵਰਣ ਦੀ ਸੰਭਾਲ ਸੰਬੰਧੀ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਟੀ.ਆਰ ਜੈਨ ਸ਼ਾਮਿਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਭਾਸ਼ਾ ਵਿਭਾਗ ਸਹਾਇਕ ਡਾਇਰੈਕਟਰ ਡਾ. ਹਰਨੇਕ ਸਿੰਘ ਹਾਜਰ ਹੋਏ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਪ੍ਰਰੋਫੈਸਰ ਜਗਬੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਰਾਜੀਵ ਸ਼ਰਮਾ ਪ੍ਰਰੋਫੈਸਰ ਮੋਦੀ ਕਾਲਜ ਰਹੇ। ਇਹਨਾਂ ਤੋਂ ਇਲਾਵਾ ਇਸ ਪ੍ਰਰੋਗਰਾਮ ਵਿੱਚ ਦੇਸ਼ ਦੇ ਪ੍ਰਸਿੱਧ ਕਵੀ ਨਰੇਸ਼ ਗੁਪਤਾ ਨਾਜ਼, ਰਾਸ਼ਟਰੀ ਪੁਰਸਕਾਰ ਪ੍ਰਰਾਪਤ ਕਵੀ ਹਰਸ਼ ਕੁਮਾਰ ਹਰਸ਼, ਕਵਿੱਤਰੀ ਮਧੂ ਚੋਪੜਾ ਮਧੂਮਨ, ਅਲਕਾ ਅਰੋੜਾ ਅਤੇ ਡਾ. ਪੂਨਮ ਗੁਪਤ ਸ਼ਾਮਿਲ ਹੋਏ। ਪ੍ਰਧਾਨ ਐਨ. ਕੇ. ਜੈਨ ਨੇ ਅਗਰਵਾਲ ਬੁੱਧੀਜੀਵੀ ਸੰਗਠਨ ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਉੱਤੇ ਚਾਨਣਾ ਪਾਇਆ। ਡਾ. ਜਗਬੀਰ ਸਿੰਘ ਨੇ ਦੱਸਿਆ ਕਿ ਅਸੀਂ ਹਵਾ,ਪਾਣੀ,ਧਰਤੀ, ਸਭ ਨੂੰ ਦੂਸ਼ਿਤ ਕਰ ਚੁੱਕੇ ਹਾਂ , ਜੇਕਰ ਹੁਣ ਵੀ ਅਸੀਂ ਵਾਤਾਵਰਣ ਦੀ ਸੰਭਾਲ ਨਹੀਂ ਕੀਤੀ ਤਾਂ ਸਾਡਾ ਇਸ ਧਰਤੀ ਤੇ ਜਿਉਣਾ ਮੁਸ਼ਕਿਲ ਹੋ ਜਾਵੇਗਾ। ਡਾ. ਰਾਜੀਵ ਸ਼ਰਮਾ ਨੇ ਕਿਹਾ ਕਿ ਸਾਨੂੰ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਛੋਟੀਆਂ ਛੋਟੀਆਂ ਗੱਲਾਂ ਰਾਹੀਂ ਵਾਤਾਵਰਣ ਦੀ ਸੰਭਾਲ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਮਧੂ ਚੋਪੜਾ ਅਤੇ ਅਲਕਾ ਅਰੋੜਾ ਨੇ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ। ਇਹਨਾਂ ਤੋਂ ਇਲਾਵਾ ਸੂਬੇਦਾਰ ਸਾਹੂ, ਰੋਜ਼ੀ ਬਾਂਸਲ ਅਤੇ ਸੰਤੋਸ਼ ਮੋਦੀ ਵੱਲੋਂ ਵੀ ਇਸ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ।