ਪੱਤਰ ਪੇ੍ਰਰਕ, ਪਟਿਆਲਾ : ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਪਿੰ੍ਸੀਪਲ ਪੋ੍. ਕੁਸੁਮ ਲਤਾ ਦੀ ਅਗਵਾਈ ਹੇਠ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਤੇ ਕਾਮਰਸ ਵਿਭਾਗ ਵੱਲੋਂ ਵਿੱਤੀ ਸਾਖਰਤਾ ਸਬੰਧੀ ਲੈਕਚਰ ਕਰਵਾਇਆ ਗਿਆ। ਇਸ ਮੌਕੇ ਅਸਿਸਟੈਂਟ ਪੋ੍ਫੈਸਰ, ਡਿਸਟੈਂਸ ਐਜੂਕੇਸ਼ਨ ਵਿਭਾਗ ਅਤੇ ਕੋਆਰਡੀਨੇਟਰ ਆਫ਼ ਇੰਟਰਨਲ ਆਡਿਟ, ਪੰਜਾਬੀ ਯੂਨੀਵਰਸਿਟੀ ਡਾ. ਹਰਪ੍ਰਰੀਤ ਕੌਰ ਕੋਹਲੀ ਰਿਸੋਰਸ ਪਰਸਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਇਸ ਪੋ੍ਗਰਾਮ ਦਾ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਜਟ ਬਣਾਉਣਾ, ਬਚਤ ਕਰਨਾ, ਉਧਾਰ ਲੈਣਾ, ਨਿਵੇਸ਼ ਕਰਨਾ, ਅਸਲ ਜੀਵਨ ਦੇ ਵਿੱਤ ਸਬੰਧੀ ਫ਼ੈਸਲਿਆਂ ਦੇ ਬੁਨਿਆਦੀ ਸੰਕਲਪਾਂ ਬਾਰੇ ਜਾਗਰੂਕ ਕਰਨਾ ਹੈ। ਪੋ੍ਗਰਾਮ ਦਾ ਸੰਚਾਲਨ ਕਾਮਰਸ ਵਿਭਾਗ ਦੇ ਮੁਖੀ ਡਾ. ਵਨੀਤਾ ਰਾਣੀ ਵੱਲੋਂ ਕੀਤਾ ਗਿਆ।

ਇੰਸਪੈਕਟਰ ਤਰਨਦੀਪ ਕੌਰ, ਇੰਚਾਰਜ ਵਿਮੈਨ ਹੈਲਪ ਡੈਸਕ ਵਲੋਂ ਸਮਾਜ ਵਿਚ ਪ੍ਰਚੱਲਿਤ ਸਾਈਬਰ ਅਪਰਾਧਾਂ ਬਾਰੇ, ਵੈੱਬਸਾਈਟ ਬਾਰੇ, ਪਟਿਆਲਾ ਵਿਖੇ ਉਪਲਬਧ 24×7 ਸਾਈਬਰ ਹੈਲਪ ਡੈਸਕ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ।

ਐਸਐਸਪੀ ਵਰੁਣ ਸ਼ਰਮਾ ਅਤੇ ਇੰਸਪੈਕਟਰ ਪੁਸ਼ਪਾ ਦੇਵੀ, ਇੰਚਾਰਜ ਰੋਡ ਸੇਫ਼ਟੀ ਅਤੇ ਟ੍ਰੈਿਫ਼ਕ ਰੂਲਜ਼ ਵਲੋਂ ਨੈਸ਼ਨਲ ਜੈਂਡਰ ਕੰਪੇਨ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਅੌਰਤਾਂ ਅਤੇ ਬੱਚਿਆਂ ਨਾਲ ਹੁੰਦੀਆਂ ਹਿੰਸਕ ਵਾਰਦਾਤਾਂ, ਸੜਕ ਸੁਰੱਖਿਆ ਉਪਾਵਾਂ, ਸਾਈਬਰ ਹਮਲਿਆਂ, ਵਾਤਾਵਰਣ ਪ੍ਰਦੂਸ਼ਣ, ਨਸ਼ਿਆਂ ਦੇ ਮਾੜੇ ਪ੍ਰਭਾਵ, ਪੀ.ਐਮ.ਐਮ.(ਪੁਲਿਸ ਮਹਿਲਾ ਮਿੱਤਰ), ਡਰਾਈਵਿੰਗ ਲਾਇਸੈਂਸ ਆਨ ਲਾਈਨ ਬਣਾਉਣ ਦੀ ਆਸਾਨ ਪ੍ਰਕਿਰਿਆ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਤਰਾਂ੍ਹ ਦੀ ਐਮਰਜੈਂਸੀ ਸਥਿਤੀ ਵਿਚ ਆਪਣੇ ਆਪ ਨੂੰ ਬਚਾਉਣ ਲਈ ਸ਼ਕਤੀ ਐਪ ਡਾਊਨ ਲੋਡ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਪਰਮਜੀਤ ਕੌਰ, ਡਾ. ਰਿਤੂ ਕਪੂਰ, ਡਾ. ਰੇਖਾ ਰਾਣੀ, ਮੈਡਮ ਸਤਿੰਦਰ ਕੌਰ, ਮੈਡਮ ਕਵਿਤਾ ਤੇ ਡਾ. ਤਰਨਦੀਪ ਕੌਰ ਸਟਾਫ਼ ਹਾਜ਼ਰ ਸੀ।