ਭਾਰਤ ਭੂਸ਼ਣ ਗੋਇਲ, ਸਮਾਣਾ : ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਲਗਵਾਉਣ ਲਈ ਅੱਜ ਐੱਸਡੀਐੱਮ ਸਮਾਣਾ ਵੱਲੋਂ ਐਸਐਮਓ, ਤਹਿਸੀਲਦਾਰ ਅਤੇ ਹੋਰ ਅਧਿਕਾਰੀਆਂ ਨਾਲ ਸਵੇਰੇ 6 ਵਜੇ ਸ਼ਹਿਰ ਦੀਆਂ ਵੱਖ ਵੱਖ ਸੈਰਗਾਹਾਂ ਤੇ ਜਾ ਕੇ ਲੋਕਾਂ ਨੂੰ ਪ੍ਰਰੇਰਿਤ ਕੀਤਾ ਗਿਆ। ਐਸਡੀਐਮ ਨਮਨ ਮੜਕਨ ਸਵੇਰੇ ਦੂਜੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਪਾਰਕਾਂ, ਭਾਖੜਾ ਪੁਲ ਸਮੇਤ ਦੂਜੀਆਂ ਥਾਵਾਂ ਜਿੱਥੇ ਲੋਕ ਸੈਰ ਕਰਨ ਜਾਂਦੇ ਹਨ ਤੇ ਜਾ ਕੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਓ ਲਈ ਵੈਕਸੀਨੇਸ਼ਨ ਲਗਾਉਣ ਲਈ ਪ੍ਰਰੇਰਿਤ ਕਰਨ ਦੇ ਨਾਲ ਨਾਲ ਮਾਸਕ ਪਾਉਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਲਈ ਪ੍ਰਰੇਰਿਤ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾ ਤੋਂ ਬਚਣ ਤੇ ਆਪਣੇ ਤੇ ਆਪਣੇ ਪਰਿਵਾਰ ਤੇ ਸਮਾਜ ਦੀ ਭਲਾਈ ਲਈ ਇਹ ਵੈਕਸੀਨੇਸ਼ਨ ਲਗਾਉਣ ਤੇ ਦੂਜਿਆਂ ਨੂੰ ਵੀ ਲਗਵਾਉਣ ਲਈ ਪ੍ਰਰੇਰਿਤ ਕਰਨ ਲਈ ਜਾਗਰੂਕ ਕੀਤਾ।