ਜੇਐੱਨਐੱਨ, ਪਟਿਆਲਾ : ਥਾਣਾ ਪਸਿਆਣਾ ਦੇ ਅਧੀਨ ਪਟਿਆਲਾ-ਇਕਾਲਾ ਰੋਡ 'ਤੇ ਐਥਲੀਟਿਕਸ ਕੋਚ ਮਲਕੀਤ ਸਿੰਘ ਨਿਵਾਸੀ ਮਾਨਸਾ ਤੋਂ ਸਕਾਰਪਿਓ ਲੁੱਟਣ ਵਾਲੇ ਤਿੰਨ ਮੁਲਜ਼ਮਾਂ ਨੂੰ ਤ੍ਰਿਪਡੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਲੁਟੇਰੇ ਥਾਣਾ ਤ੍ਰਿਪਡੀ ਇਲਾਕੇ 'ਚ ਘੁੰਮ ਰਹੇ ਸਨ ਜਿੱਥੇ ਥਾਣਾ ਇੰਚਾਰਜ ਹੈਰੀ ਬੋਪਰਾਇ ਦੀ ਪ੍ਰਧਾਨਗੀ 'ਚ ਐੱਸਆਈ ਹੰਸ ਰਾਜ ਤੇ ਪੁਲਿਸ ਪਾਰਟੀ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਇਹ ਲੋਕ ਲੁੱਟੀ ਹੋਈ ਸਕਾਰਪਿਓ ਤੇ ਫਰਜ਼ੀ ਨੰਬਰ ਪੀਬੀ42ਐੱਨ 0068 ਲੱਗਾ ਕੇ ਘੁੰਮ ਰਹੇ ਸਨ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਵਿੱਕੀ ਨਿਵਾਸੀ ਆਨੰਦ ਨਗਰ ਬੀ, ਅਰਜੁਨ ਕੁਮਾਰ ਉਰਫ਼ ਕੇਸ਼ਵ ਨਿਵਾਸੀ ਸਰਵਾਰੀ ਥਾਣਾ ਰੋਹਿਨੀ ਅਯੁੱਧਿਆ ਯੂਪੀ ਤੇ ਪਰਮਜੀਤ ਸਿੰਘ ਉਰਫ਼ ਬੰਟੀ ਨਿਵਾਸੀ ਦੀਪ ਨਗਰ ਪਟਿਆਲਾ ਦੇ ਰੂਪ 'ਚ ਹੋਈ ਹੈ। ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਮੁਲਜ਼ਮਾਂ ਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਵੀ ਮਿਲਿਆ ਹੈ। ਇਨ੍ਹਾਂ ਲੋਕਾਂ ਤੋਂ ਇਕ ਗ਼ੈਰ ਕਾਨੂੰਨੀ ਦੇਸੀ ਕੱਟਾ ਬਰਾਮਦ ਕੀਤਾ ਹੈ। ਇਹ ਲੋਕ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਇਲਾਕਿਆਂ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਸਨ।

Posted By: Amita Verma