ਪੱਤਰ ਪੇ੍ਰਰਕ, ਰਾਜਪੁਰਾ : ਸੰਤ ਬਾਬਾ ਗੁਰਦੇਵ ਸਿੰਘ ਬਨੂੜ ਵਾਲਿਆਂ ਦੀ ਸੁਚੱਜੀ ਅਗਵਾਈ ਹੇਠ ਚੱਲ ਰਹੇ ਭਾਈ ਸਾਹਿਬ ਭਾਈ ਦਇਆ ਸਿੰਘ ਸਕੂਲ ਰਾਜਪੁਰਾ ਦਾ 12ਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਹਿਣ 'ਤੇ ਸਕੂਲ ਮਨੇਜਮੈਂਟ ਵੱਲੋਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਜਾਣਕਾਰੀ ਦਿੰਦਿਆ ਸਕੂਲ ਦੇ ਡਾਇਰੈਕਟਰ ਭਰਪੂਰ ਸਿੰਘ ਨੇ ਦੱਸਿਆ ਕਿ 12ਵੀਂ ਜਮਾਤ ਵਿੱਚ ਕ੍ਰਮਵਾਰ ਨਾਨ ਮੈਡੀਕਲ ਜਸਕਰਣ ਸਿੰਘ ਨੇ 94.2 ਪ੍ਰਤੀਸ਼ਤ ਨਾਲ ਪਹਿਲਾ ਸਥਾਨ, ਰਮਨਦੀਪ ਕੌਰ ਨੇ 92.6 ਪ੍ਰਤੀਸ਼ਤ ਨਾਲ ਦੂਜਾ ਤੇ ਬਨਜੋਤ ਸਿੰਘ ਨੇ 91.8 ਪ੍ਰਤੀਸ਼ਤ ਨਾਲ ਤੀਜਾ ਸਥਾਨ, ਕਾਮਰਸ ਗਰੁਪ ਵਿੱਚ ਅਮਨਦੀਪ ਸਿੰਘ ਨੇ 90.2 ਪ੍ਰਤੀਸ਼ਤ ਨਾਲ ਪਹਿਲਾ, ਕਮਲਪ੍ਰਰੀਤ ਕੌਰ ਨੇ 88.2 ਪ੍ਰਤੀਸ਼ਤ ਨਾਲ ਦੂਜਾ, ਰਮਨਦੀਪ ਸਿੰਘ ਨੇ 83.4 ਪ੍ਰਤੀਸ਼ਤ ਨਾਲ ਤੀਜ਼ਾ, ਆਰਟਸ ਗਰੁਪ ਦੀ ਕਿਰਨਦੀਪ ਕੌਰ ਨੇ 95 ਪ੍ਰਤੀਸ਼ਤ ਨਾਲ ਪਹਿਲਾ, ਗੁਰਪ੍ਰਰੀਤ ਕੌਰ ਨੇ 94.8 ਪ੍ਰਤੀਸ਼ਤ ਨਾਲ ਦੂਜਾ ਅਤੇ ਅਮਨਜੋਤ ਕੌਰ ਨੇ 91.6 ਪ੍ਰਤੀਸ਼ਤ ਨੰਬਰ ਲੈ ਕੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਤਰਾਂ੍ਹ ਸਾਰੇ ਵਿਦਿਆਰਥੀ 80 ਪ੍ਰਤੀਸ਼ਤ ਤੋਂ ਵੱਧ ਨੰਬਰ ਲੈ ਕੇ ਪਹਿਲੇ ਦਰਜੇ ਵਿੱਚ ਪਾਸ ਹੋਏ। ਇਸ ਮੌਕੇ ਡਾਇਰੈਕਟਰ ਭਰਪੂਰ ਸਿੰਘ ਨੇ ਵਿਦਿਆ ਦੇ ਖੇਤਰ ਵਿੱਚ ਮਲਾਂ੍ਹ ਮਾਰਣ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਆਪਣਾ ਅਸ਼ੀਰਵਾਦ ਦਿਤਾ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੁਭ ਕਾਮਨਾਵਾਂ ਦਿਤੀਆਂ। ਇਸ ਮੌਕੇ ਤੇ ਚੰਗਾ ਪ੍ਰਦਸ਼ਨ ਕਰਨ ਵਾਲੇ ਵਿਦਿਆਰਥੀਆਂ ਤੋ ਇਲਾਵਾ ਸਕੂਲ ਦੇ ਪਿੰ੍ਸੀਪਲ ਮੈਡਮ ਜਸਪ੍ਰਰੀਤ ਕੌਰ ਗਿੱਲ, ਕੁਲਵੰਤ ਸਿੰਘ, ਜਰਪ੍ਰਰੀਤ ਕੌਰ, ਰਜਿੰਦਰ ਕੌਰ, ਰਵਿੰਦਰ ਕੌਰ, ਅਮਰਜੀਤ ਕੌਰ, ਸੰਗੀਤਾ ਵਾਲੀਆਂ, ਰੇਖਾ ਸ਼ਰਮਾ, ਮਨਿੰਦਰ ਕੌਰ, ਸੋਨੀਆ ਰਾਣੀ, ਨਵਦੀਪ ਕੌਰ, ਤਰਲੋਚਨ ਗੁਪਤਾ, ਗੀਤਾ ਮਲਹੋਤਰਾ ਵੱਲੋਂ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।