ਅਮਨਦੀਪ ਮਹਿਰੋਕ, ਦੇਵੀਗੜ੍ਹ

ਸੰਤ ਮਿਖਾਇਲ ਕਾਨਵੈਂਟ ਸਕੂਲ ਜੁਲਕਾਂ ਨੇੜੇ ਦੇਵੀਗੜ੍ਹ ਦੇ ਬੱਚਿਆਂ ਨੇ ਦਸਵੀਂ ਦੇ ਆਈਸੀਐਸਈ ਇਮਤਿਹਾਨ ਵਿੱਚ ਮੱਲਾਂ ਮਾਰੀਆਂ ਹਨ ਅਤੇ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ। ਸ਼ੈਸ਼ਨ 2019-20 ਵਿਚ ਇਸ ਸਕੂਲ ਦੇ ਸਾਰੇ ਬੱਚੇ ਪਾਸ ਹੋ ਗਏ ਹਨ ਅਤੇ ਬੱਚਿਆਂ ਨੇ ਸਾਰੇ ਹੀ ਵਿਸ਼ਿਆਂ ਵਿਚ ਚੰਗੇ ਨੰਬਰ ਲੈ ਕੇ ਸਕੂਲ ਤੇ ਮਾਪਿਆਂ ਦਾ ਨਾ ਰੌਸ਼ਨ ਕੀਤਾ ਹੈ। ਇਸ ਨਤੀਜੇ ਦੌਰਾਨ ਵਿਦਿਆਰਥਣ ਯਾਨਸੀ ਚੌਧਰੀ ਨੇ 94.8 ਫੀਸਦੀ ਨੰਬਰ ਲੈ ਕੇ ਪਹਿਲਾ, ਹਰਸਿਮਰਤ ਕੌਰ ਨੇ 93.8 ਫੀਸਦੀ ਨੰਬਰ ਲੈ ਕੇ ਦੂਜਾ ਅਤੇ ਦੀਆ ਸੈਣੀ ਨਾ ਦੀ ਲੜਕੀ ਨੇ 92.8 ਫੀਸਦੀ ਨੰਬਰ ਹਾਸਿਲ ਕਰਕੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਸੰਤ ਮਿਖਾਇਲ ਕਾਨਵੈਂਟ ਸਕੂਲ ਦੇ ਮੈਨੇਜਰ ਫਾਦਰ ਜੋਨ ਥੈਥਿਯੂਸ ਅਤੇ ਪਿ੍ਰੰਸੀਪਲ ਸਿਸਟਰ ਪ੍ਰਭਾ ਨੇ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਸਟਾਫ ਨੂੰ ਵਧਾਈ ਦਿੱਤੀ। ਫਾਦਰ ਜੌਨ ਥੈਥਿਯੂਸ ਨੇ ਇਹ ਵੀ ਕਿਹਾ ਕਿ ਕੋਰੋਨਾ ਮਹਾਂਮਾਰੀ ਸੰਕਟ ਦੇ ਦੌਰਾਨ ਵੀ ਵਿਦਿਆਰਥੀਆਂ ਨੇ ਪੜ੍ਹਾਈ ਨੂੰ ਪੂਰੀ ਲਗਨ ਨਾਲ ਪੂਰਾ ਕੀਤਾ ਅਤੇ ਸਾਰੇ ਪੇਪਰਾਂ ਵਿਚ ਵਧੀਆਂ ਨੰਬਰ ਪ੍ਰਰਾਪਤ ਕਰਕੇ ਸਕੂਲ ਦਾ ਨਾ ਰੌਸ਼ਨ ਕੀਤਾ। ਇਸ ਮੌਕੇ ਸਕੂਲ ਵੱਲੋਂ ਪਾਸ ਹੋਏ ਵਿਦਿਆਰਥੀਆਂ ਦੀ ਖੁਸ਼ੀ 'ਚ ਕੇਕ ਕੱਟਿਆ ਗਿਆ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਧੀਆ ਭਵਿੱਖ ਲਈ ਮੁਬਾਰਕਬਾਦ ਵੀ ਦਿੱਤੀ।