ਫੋਟੋ ਫਾਇਲ,12ਐਸਐਨਡੀ-ਪੀ-10)) ਬਾਲਕ ਯੀਸ਼ੂ ਕਾਨਵੈਂਟ ਸਕੂਲ ਫਾਟਕ ਮਾਜਰੀ ਦੇ ਵਿਦਿਆਰਥੀ ਸਟਾਫ ਦੇ ਨਾਲ।

* ਬੱਚੇ ਚਮਕੇ

-- ਵਾਲੀਵਾਲ, ਬਾਸਕਟਬਾਲ ਤੇ ਕ੍ਰਿਕਟ 'ਚ ਕੀਤਾ ਪਹਿਲਾ ਸਥਾਨ ਹਾਸਲ

ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ:

ਜ਼ੋਨਲ ਖੇਡਾਂ ਦੌਰਾਨ ਬਾਲਕ ਿਯਸੂ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਰਾਜ ਮਸੀਹ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਜੋਨਲ ਖੇਡਾਂ ਵਿਚ ਹਿੱਸਾ ਲਿਆ ਸੀ। ਜਿਸ ਦੌਰਾਨ 14 ਤੇ 17 ਸਾਲਾਂ ਲੜਕੇ ਤੇ ਲੜਕੀਆਂ ਨੇ ਵਾਲੀਬਾਲ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਮੁੰਡਿਆਂ ਨੇ ਕ੍ਰਿਕਟ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ। ਫੁੱਟਬਾਲ ਵਿਚ 14 ਸਾਲਾ ਲੜਕਿਆਂ ਨੇ ਦੂਜਾ ਸਥਾਨ ਤੇ ਕੁੜੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਬਾਸਕਟਬਾਲ 'ਚ ਲੜਕੀਆਂ ਪਹਿਲੇ ਸਥਾਨ 'ਤੇ ਰਹੀਆਂ।

ਪਿ੍ਰੰਸੀਪਲ ਸਿਸਟਰ ਜੋਸੇਨ ਨੇ ਇਸ ਜਿੱਤ ਲਈ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ, ਜੋ ਸਾਨੂੰ ਮਾਨਸਿਕ ਤਣਾਅ ਤੋਂ ਬਚਾਉਂਦੀਆਂ ਹਨ ਤੇ ਤੰਦਰੁਸਤੀ ਲਈ ਵਰਦਾਨ ਸਾਬਿਤ ਹੁੰਦੀਆਂ ਹਨ। ਇਸ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।