ਪੱਤਰ ਪ੍ਰੇਰਕ, ਖਮਾਣੋਂ : ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਪਿੰਡਾਂ ਵਿਚ ਸ਼ਿਆਮਾ ਪ੍ਰਸ਼ਾਦ ਮੁਖਰਜੀ ਸਕੀਮ ਤਹਿਤ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਗੁਰਸੇਵਕ ਸਿੰਘ ਲੁਹਾਰ ਮਾਜਰਾ ਦੇ ਗ੍ਰਹਿ ਵਿਖੇ ਕੀਤੀ। ਇਸ ਮੀਟਿੰਗ ਦੌਰਾਨ ਕਾਂਗਰਸ ਦੇ ਸੂਬਾ ਸਕੱਤਰ ਵਰਿੰਦਰਪਾਲ ਸਿੰਘ ਵਿੰਕੀ, ਜ਼ਿਲ੍ਹਾ ਮੀਤ ਪ੍ਰਧਾਨ ਹਰਦੀਪ ਸਿੰਘ ਭੁੱਲਰ, ਮਨਪ੍ਰੀਤ ਸਿੰਘ ਪੀਤਾ ਖੇੜੀ ਨੌਧ ਸਿੰਘ, ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਸੇਬੀ, ਧਰਮਿੰਦਰ ਸਿੰਘ ਧੰਨਾ ਬੌੜ, ਜਸਵੀਰ ਸਿੰਘ ਪੀਏ ਵਿਧਾਇਕ, ਗੁਰਪ੍ਰੀਤ ਸਿੰਘ ਲੁਹਾਰ ਮਾਜਰਾ, ਜਰਨੈਲ ਸਿੰਘ ਲੁਹਾਰਮਾਜਰਾ, ਕੁਲਵਿੰਦਰ ਸਿੰਘ ਕਿੰਦਾ ਲੁਹਾਰ ਮਾਜਰਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏਜਿਸ ਵਿਚ ਪੰਚਾਇਤਾਂ ਵੱਲੋਂ ਸ. ਜੀਪੀ ਅੱਗੇ ਇਹ ਮੰਗ ਰੱਖੀ ਗਈ ਕਿ ਸ਼ਿਆਮਾ ਪ੍ਰਸ਼ਾਦ ਮੁਖਰਜੀ ਸਕੀਮ ਦਾ ਕੰਮਕਾਜ ਮੁਕੰਮਲ ਤੌਰ 'ਤੇ ਪੰਚਾਇਤਾਂ ਦੀ ਦੇਖ ਰੇਖ ਹੇਠ ਕਰਵਾਇਆ ਜਾਵੇ। ਸ. ਜੀਪੀ ਨੇ ਸਮੂਹ ਆਗੂਆਂ ਦੀ ਇਸ ਮੰਗ ਨੰੂ ਜਾਇਜ਼ ਦੱਸਦਿਆਂ ਇਸ ਨੰੂ ਹਾਈਕਮਾਨ ਕੋਲ ਵਿਚਾਰਨ ਦੀ ਸਹਿਮਤੀ ਦਿੱਤੀ। ਦੱਸਣਯੋਗ ਹੈ ਹਲਕਾ ਬੱਸੀ ਪਠਾਣਾਂ ਦੇ ਕਰੀਬ 43 ਪਿੰਡਾਂ ਵਿਚ ਇਸ ਸਕੀਮ ਤਹਿਤ 100 ਕਰੋੜ ਦੇ ਕਰੀਬ ਪੈਸਾ ਲੱਗਣ ਦਾ ਸੰਭਾਵਨਾ ਹੈ, ਜਿਸ ਵਿਚ ਸਰਕਾਰੀ ਸਕੂਲਾਂ ਦਾ ਨਵੀਨੀਕਰਨ, ਸਹਿਕਾਰਤਾ ਵਿਭਾਗ, ਜਲ ਤੇ ਸੈਨੀਟੇਸ਼ਨ, ਖੇਤੀਬਾੜੀ ਵਿਭਾਗ ਆਦਿ ਵਿਭਾਗਾਂ ਰਾਹੀਂ ਪੈਸੇ ਖਰਚਣ ਨੰੂ ਤਰਜ਼ੀਹ ਦਿੱਤੀ ਗਈ ਹੈ।