ਬਿਕਰਮਜੀਤ ਸਹੋਤਾ,ਫ਼ਤਹਿਗੜ੍ਹ ਸਾਹਿਬ

ਡੇਰਾ ਮੀਰ ਮੀਰਾਂ ਮਾਮਲੇ ਦੀ ਜਾਂਚ ਮੁਕੰਮਲ ਨਾ ਹੋਣ ਕਾਰਨ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਐੱਸਸੀ ਕਮਿਸ਼ਨ ਤੋਂ 5 ਦਿਨ ਦਾ ਸਮਾਂ ਹੋਰ ਮੰਗਿਆ ਹੈ। ਹੁਣ ਪੁਲਿਸ 15 ਜਨਵਰੀ ਨੂੰ ਅੱੈਸਸੀ ਕਮਿਸ਼ਨ ਕੋਲ ਆਪਣੀ ਰਿਪੋਰਟ ਪੇਸ਼ ਕਰੇਗੀ। ਇਹ ਪੁਸ਼ਟੀ ਕਰਦਿਆਂ ਐੱਸਸੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਕਿਹਾ ਕਿ ਐੱਸਸੀ ਕਮਿਸ਼ਨ ਕੋਲ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐੱਸਅੱੈਚਓ ਰਵਿੰਦਰ ਸਿੰਘ ਪੇਸ਼ ਹੋਏ ਸਨ, ਉਨ੍ਹਾਂ ਨੇ ਜਾਂਚ ਮੁਕੰਮਲ ਨਾ ਹੋਣ ਦਾ ਹਵਾਲਾ ਦਿੰਦਿਆਂ 5 ਦਿਨ ਹੋਰ ਸਮੇਂ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐੱਸਸੀ ਕਮਿਸ਼ਨ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰਦਿਆਂ ਹਮਲਾਵਰ ਕਾਂਗਰਸੀ ਸਰਪੰਚ ਖ਼ਿਲਾਫ਼ 325 ਅਤੇ 427 ਦੀਆਂ ਧਾਰਾਵਾਂ ਦਾ ਵੀ ਵਾਧਾ ਕੀਤਾ ਜਾਵੇ। ਇਸ ਸਬੰਧੀ ਜਾਂਚ ਅਧਿਕਾਰੀ ਏਐੱਸਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਨਵੇਂ ਸਿਰੇ ਤੋਂ ਅੱੈਸਪੀ (ਐੱਚ) ਕਰਨਗੇ। ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਉਹ ਇਸ ਨੂੰ ਐੱਸਸੀ ਕਮਿਸ਼ਨ ਸਾਹਮਣੇ ਪੇਸ਼ ਕਰਨਗੇ।

---

ਕੀ ਹੈ ਮਾਮਲਾ

30 ਦਸੰਬਰ 2018 ਨੂੰ ਸੂਬੇ ਵਿਚ ਹੋਈਆਂ ਸਰਪੰਚੀ ਦੀਆਂ ਚੋਣਾਂ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਡੇਰਾ ਮੀਰ ਮੀਰਾਂ ਵਿਖੇ ਜਿੱਤੇ ਹੋਏ ਕਾਂਗਰਸੀ ਸਰਪੰਚ ਹਰਿੰਦਰਪਾਲ ਸਿੰਘ ਨੇ ਉਸ ਦੇ ਹੱਕ ਵਿਚ ਕਥਿਤ ਵੋਟਾਂ ਨਾ ਭੁਗਤਾਉਣ ਦੇ ਰੋਸ ਵਜੋਂ 1 ਜਨਵਰੀ 2019 ਨੂੰ ਲਗਪਗ ਦਰਜਨ ਭਰ ਸਾਥੀਆਂ ਨਾਲ ਮਿਲ ਕੇ ਇਕ ਦਲਿਤ ਪਰਿਵਾਰ 'ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ ਦਲਿਤ ਪਰਿਵਾਰ ਦੇ 5 ਮੈਂਬਰ ਜਿਨ੍ਹਾਂ ਵਿਚ ਕੁਲਦੀਪ ਸਿੰਘ, ਉਸ ਦੀ ਪਤਨੀ ਗੁਰਦੇਵ ਕੌਰ, ਪੁੱਤਰ ਲਖਵੀਰ ਸਿੰਘ, ਨੂੰਹ ਗੁਰਦੀਪ ਕੌਰ, ਭਰਾ ਸੁਰਜੀਤ ਸਿੰਘ ਸ਼ਾਮਲ ਹਨ, ਗੰਭੀਰ ਜ਼ਖ਼ਮੀ ਹੋ ਗਏ ਸਨ।

--------

ਪੁਲਿਸ ਵੱਲੋਂ ਕੀਤੀ ਕਾਰਵਾਈ

ਘਟਨਾ ਵਾਪਰਨ ਤੋਂ ਬਾਅਦ ਪੁਲਿਸ ਨੇ ਕਾਂਗਰਸੀ ਸਰਪੰਚ ਧਿਰ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 452,323, 148 ਤੇ ਐੱਸਸੀ ਐੱਸਟੀ ਐਕਟ ਅਧੀਨ ਅਤੇ ਕਰਾਸ ਕੇਸ ਅਧੀਨ ਦਲਿਤ ਪਰਿਵਾਰ 'ਤੇ 341, 23, 24 ਅਧੀਨ ਮੁਕੱਦਮਾ ਬਣਾਇਆ ਸੀ ਿਫ਼ਲਹਾਲ ਕਿਸੇ ਦੀ ਵੀ ਗਿ੫ਫ਼ਤਾਰੀ ਨਹੀਂ ਕੀਤੀ ਗਈ।