ਪੱਤਰ ਪ੫ੇਰਕ, ਬਲਬੇੜਾ : ਸਿੱਖਿਆ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਆਗੂ ਸਮਾਜ-ਵਾਦੀ ਚਿੰਤਕ ਸਾਬਕਾ ਪਿ੫ੰਸੀਪਲ ਡਾ. ਦਰਸ਼ਨ ਸਿੰਘ ਨੰੂ ਸਮੂਹ ਨਗਰ ਨਿਵਾਸੀਆਂ ਵਲੋਂ ਪਿਛਲੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਸਰਬਸੰਮਤੀ ਨਾਲ ਪਿੰਡ ਦਸ਼ਮੇਸ਼ ਨਗਰ ਦਾ ਸਰਪੰਚ ਚੁਣ ਲਿਆ। ਇਸ ਉਪਰੰਤ ਮਾਲਵਾ ਰਿਸਰਚ ਸੈਂਟਰ ਵਲੋਂ ਵਿਸ਼ਵ ਚਿੰਤਨ ਦਿਵਸ ਮੌਕੇ ਤੇ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਡਾ. ਦਰਸ਼ਨ ਸਿੰਘ ਨੰੂ ਡਾ. ਸਵਰਾਜ ਸਿੰਘ ਅਤੇ ਪ੫ਬੰਧਕਾਂ ਵਲੋਂ ਉਚੇਚੇ ਤੌਰ ਤੇ ਸਨਮਾਨਤ ਕੀਤਾ ਗਿਆ।