ਭਾਰਤ ਭੂਸ਼ਣ ਗੋਇਲ, ਸਮਾਣਾ : ਬਲਾਕ ਸਮਾਣਾ ਦੇ ਸਰਪੰਚਾਂ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਲਖਵੀਰ ਸਿੰਘ ਬੱਗਾ ਸੈਦੀਪੁਰ ਦੀ ਪ੍ਰਧਾਨਗੀ ਹੇਠ ਬਲਾਕ ਦਫਤਰ ਵਿਖੇ ਹੋਈ, ਜਿਸ 'ਚ ਸਮਾਣਾ ਬਲਾਕ ਦੇ ਪਿੰਡਾਂ ਦੇ ਸਰਪੰਚਾਂ ਨੇ ਹਿੱਸਾ ਲਿਆ। ਮੀਟਿੰਗ 'ਚ ਜ਼ਿਲ੍ਹਾ ਸਰਪੰਚ ਯੂਨੀਅਨ ਦੇ ਪ੍ਰਧਾਨ ਯਾਦਵਿੰਦਰ ਸਿੰਘ ਧਨੌਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੀਟਿੰਗ 'ਚ ਸਰਪੰਚਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ਚਰਚਾ ਕੀਤੀ ਗਈ।

ਇਸ ਮੌਕੇ ਸਰਪੰਚਾਂ ਨੇ ਕਿਹਾ ਕਿ ਪਿੰਡਾਂ 'ਚ ਬਹੁਤ ਵਿਕਾਸ ਦੇ ਕੰਮ ਹੋਏ ਹਨ ਪਰ ਉਨ੍ਹਾਂ ਦੀ ਅਦਾਇਗੀ ਨਹੀਂ ਹੋਈ। ਸਰਪੰਚ ਆਪਣੇ ਕੋਲੋਂ ਖਰਚ ਕਰ ਚੁੱਕੇ ਹਨ, ਜਿਸ ਦੀ ਅਦਾਇਗੀ ਤੁਰੰਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲਣ ਵਾਲਾ 1200 ਰੁਪਏ ਮਾਣ ਭੱਤਾ ਵੀ ਨਹੀਂ ਮਿਲਿਆ, ਜਦੋਂ ਕਿ ਇਕ ਕੌਂਸਲਰ ਨੂੰ ਮਾਣ ਭੱਤਾ ਸਾਢੇ 8 ਹਜ਼ਾਰ ਰੁਪਏ ਮਿਲਦਾ ਹੈ। ਰੇਤਾ, ਬਜਰੀ ਤੇ ਸੀਮੰਟ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਹਨ ਪਰ ਸਰਕਾਰ ਵੱਲੋਂ ਸਮੱਗਰੀ ਦੀ ਕੀਮਤ ਘੱਟ ਨਿਸ਼ਚਿਤ ਕੀਤੀ ਜਾਂਦੀ ਹੈ। ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸਰਪੰਚ ਪਿੰਡਾਂ ਦੇ ਵਿਕਾਸ ਕਰਵਾਉਂਦੇ ਹਨ ਅਤੇ ਉਨ੍ਹਾਂ ਦੇ ਕੀਤੇ ਵਿਕਾਸ ਦੇ ਆਧਾਰ 'ਤੇ ਹੀ ਵੋਟ ਪੈਂਦੀ ਹੈ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਮਸਲੇ ਹੱਲ ਨਾ ਹੋਏ ਤਾਂ ਉਹ ਧਰਨਿਆਂ ਦਾ ਸਿਲਸਿਲਾ ਸ਼ੁਰੂ ਕਰ ਦੇਣਗੇ। ਇਸ ਮੌਕੇ ਮੱਖਣ ਸਿੰਘ ਝੰਡੀ ਬਲਾਕ ਪ੍ਰਧਾਨ ਪਟਿਆਲਾ, ਹਰਭਜਨ ਸਿੰਘ ਬਲਾਕ ਪ੍ਰਧਾਨ ਸਨੌਰ, ਸਰਪੰਚ ਬਲਕਾਰ ਸਿੰਘ, ਮਲਕੀਤ ਸਿੰਘ, ਸੋਨੂੰ ਢੋਟ, ਲਾਡੀ ਚੋਹਟ, ਪਿ੍ਰਤਪਾਲ ਤਲਵੰਡੀ, ਹਰਪਾਲ ਸਿੰਘ, ਗੁਰਵੰਤ ਸਿੰਘ, ਅਮਰਿੰਦਰ ਸਿੰਘ ਰਤਨਹੇੜੀ,ਬਲਵੀਰ ਸਿੰਘ ਕੀੜਾ, ਜੋਗਾ ਸਿੰਘ, ਜਸਵੰਤ ਸਿੰਘ, ਗੋਬਿੰਦਰ ਸਿੰਘ ਛੰਨਾ, ਗੋਰਾ ਸਿੰਘ ਮਾਜਰੀ ਤੇ ਨੀਟਾ ਆਦਿ ਹਾਜ਼ਰ ਸਨ।