ਪੱਤਰ ਪੇ੫ਰਕ, ਪਟਿਆਲਾ : ਪ੫ਾਈਵੇਟ ਬਿਲਡਿੰਗ ਲੇਬਰ ਕੰਟਰੈਕਟਰਜ਼ ਯੂਨੀਅਨ ਸਲਾਨਾ ਮੀਟਿੰਗ ਚੇਅਰਮੈਨ ਸੋਮ ਸਿੰਘ ਤੇ ਸਰਪ੫ਸਤ ਸਰਦਾਰਾ ਸਿੰਘ ਸਨੌਰ ਦੀ ਪ੫ਧਾਨਗੀ ਹੇਠ ਹੋਈ। ਇਸ ਮੌਕੇ ਯੂਨੀਅਨ ਦੇ ਖਜਾਨਚੀ ਸੁੱਚਾ ਸਿੰਘ ਕੰਬੋਜ ਨੇ ਪਿਛਲੇ ਸਾਲ ਵਿਚ ਹੋਏ ਖਰਚ ਅਤੇ ਆਮਦਨ ਦਾ ਵੇਰਵਾ ਪੇਸ਼ ਕੀਤਾ। ਇਸ ਮੌਕੇ ਸਰਬ ਸੰਮਤੀ ਨਾਲ ਚੋਣ ਹੋਈ। ਜਿਸ ਵਿਚ ਸਰਦਾਰਾ ਸਿੰਘ ਸਨੌਰ ਪ੫ਧਾਨ, ਗੁਰਦਿਆਲ ਸਿੰਘ ਚੇਅਰਮੈਨ, ਸੋਮ ਸਿੰਘ ਸਰਪ੫ਸਤ, ਰਾਮ ਕਿਸ਼ਨ ਮੀਤ ਪ੫ਧਾਨ, ਰਾਮ ਸਿੰਘ ਸੀਨੀਅਰ ਮੀਤ ਪ੫ਧਾਨ, ਇੰਦਰਜੀਤ ਸਿੰਘ ਜਨਰਲ ਸਕੱਤਰ, ਕਰਮਜੀਤ ਸਿੰਘ ਮੀਤ ਸਕੱਤਰ, ਸੁੱਚਾ ਸਿੰਘ ਕੰਬੋਜ ਖਜਾਨਚੀ, ਗੁਰਬਚਨ ਸਿੰਘ ਮੀਤ ਖਜਾਨਚੀ, ਰਣਜੀਤ ਸਿੰਘ ਸਟੇਜ ਸੈਕਟਰੀ, ਗੁਰ ਸਰੂਪ ਆਫਿਸ ਸਕੱਤਰ, ਰਾਮ ਸਿੰਘ ਬੰਗ ਪ੫ੈਸ ਸਕੱਤਰ ਚੁਣੇ ਗਏ।