ਪੱਤਰ ਪ੍ਰੇਰਕ, ਭਾਦਸੋਂ : ਸੰਤ ਬਾਬਾ ਸਰਬਜੀਤ ਸਿੰਘ ਸੰਧੂਆਂ (ਸੰਪ੍ਰਦਾਇ ਰਾੜਾ ਸਾਹਿਬ) ਵਾਲਿਆਂ ਨੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਸਿਡਨੀ, ਮੈਲਬੋਰਨ, ਵੁਲਗੁਲਗਾ, ਨਿਊਕਾਸਲ, ਕੈਨਬਰਾ ਆਦਿ ਦੇ ਗੁਰੂ ਘਰਾਂ ਵਿਚ ਕਰਵਾਏ ਸਮਾਗਮਾਂ ਦੌਰਾਨ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਸੰਗਤਾਂ ਦੇ ਘਰਾ ਵਿਚ ਵੱਡੀ ਗਿਣਤੀ ਵਿਚ ਦੀਵਾਨ ਸਜਾਏ ਗਏ। ਗੁਰਦੁਆਰਾ ਗੁਲਾਇਨਬੋਂਡ ਤੋਂ ਵਾਪਸ ਪੰਜਾਬ ਨੂੰ ਆਉਣ ਸਮੇਂ ਸੰਤ ਬਾਬਾ ਸਰਬਜੀਤ ਸਿੰਘ ਸੰਧੂਆਂ ਵਾਲਿਆਂ ਸਨਮਾਨ ਕਰਨ ਸਮੇਂ ਗੁਰਦੁਆਰਾ ਗੁਲਾਇਨਬੋਂਡ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਤੇ ਉਨ੍ਹਾਂ ਨਾਲ ਮੈਨੇਜਰ ਜਸਵੀਰ ਸਿੰਘ, ਵਰਿੰਦਰਪਾਲ ਸਿੰਘ, ਨਰਿੰਦਰ ਸਿੰਘ, ਮਾਨਵੀਰ ਸਿੰਘ ਅਤੇ ਹੋਰ ਸੰਗਤ ਏਅਰਪੋਟ ਨੂੰ ਤੁਰਨ ਸਮੇਂ ਵੱਡੀ ਗਿਣਤੀ ਸੰਗਤ ਵੀ ਹਾਜ਼ਰ ਸੀ।