<

p> ਰਿਸ਼ੂ ਗੋਇਲ, ਮੰਡੀ ਗੋਬਿੰਦਗੜ੍ਹ:

ਗਊ ਸੇਵਕ ਤੇ ਵਰਿੰਦਾਵਨ ਧਾਮ ਦੇ ਵਾਸੀ ਜਗਤ ਗੁਰੂ ਦਵਾਰਕਾ ਚਾਰੀਆ ਡਾ. ਰਜਿੰਦਰ ਦਾਸ ਦੇਵ ਚਾਰੀਆ ਮਹਾਰਾਜ ਦਾ ਮੰਡੀ ਗੋਬਿੰਦਗੜ੍ਹ ਵਿਖੇ ਪਹੁੰਚਣ 'ਤੇ ਗਊ ਭਗਤਾਂ ਤੇ ਸ਼ਹਿਰ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਸੰਤ ਮਹਾਤਮਾ ਨਾਲ ਸੱਤ ਹੋਰ ਸੰਤ ਵੀ ਲੋਹਾ ਨਗਰੀ ਵਿਖੇ ਆਏ ਹਨ। ਇਸ ਮੌਕੇ ਗਊ ਵੰਸ਼ ਸੇਵਾ ਸਦਨ ਦੇ ਪ੍ਰਧਾਨ ਜੋਗਿੰਦਰਪਾਲ ਗੰਭੀਰ, ਸਮਰਥ ਗੰਭੀਰ, ਸਰਵਨ ਸਿੰਘ, ਰਾਹੁਲ ਸਿੰਘ, ਲਛਮਣ ਕੁਮਾਰ, ਚੇਤਨ ਕੁਮਾਰ, ਰਵੀ ਕੁਮਾਰ, ਨੰਦ ਲਾਲ ਸਿੰਗਲਾ, ਬੰਟੀ ਲਖਨਪਾਲ ਤੇ ਹੋਰ ਨੇ ਸੰਤ ਮਹਾਤਮਾ ਦਾ ਸਵਾਗਤ ਕੀਤਾ। ਇਸ ਮੌਕੇ ਗਊ ਵੰਸ਼ ਸੇਵਾ ਦਲ ਸਦਨ ਦੇ ਪ੍ਰਧਾਨ ਜੋਗਿੰਦਰਪਾਲ ਗੰਭੀਰ ਨੇ ਕਿਹਾ ਕਿ ਪਹਿਲੀ ਵਾਰ ਸੰਤ ਮਹਾਰਾਜ ਡਾ. ਰਜਿੰਦਰ ਦਾਸ ਦੇਵ ਚਾਰੀਆ ਵੱਲੋਂ ਲੁਧਿਆਣਾ ਵਿਖੇ ਰਾਮ ਕਥਾ ਕੀਤੀ ਸੀ ਤੇ ਇਸ ਮੌਕੇ ਮੰਡੀ ਗੋਬਿੰਦਗੜ੍ਹ ਤੋਂ ਪਹੁੰਚੇ ਸ਼ਰਧਾਲੂਆਂ ਨੇ ਮਹਾਰਾਜ ਨੂੰ ਆਪਣੇ ਸ਼ਹਿਰ ਵਿੱਚ ਆਉਣ ਦਾ ਸੱਦਾ-ਪੱਤਰ ਦਿੱਤਾ ਸੀ।