v> ਜਗਨਾਰ ਸਿੰਘ ਦੁਲੱਦੀ, ਨਾਭਾ : ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਗੈਂਗਰੇਪ ਪੀੜਤ ਲੜਕੀ ਦੇ ਪਰਿਵਾਰ ਦਾ ਹਾਲ ਚਾਲ ਜਾਨਣ ਲਈ ਜਾ ਰਹੇ ਰਾਹੁਲ ਗਾਂਧੀ ਨਾਲ ਉੱਥੋਂ ਦੀ ਪੁਲਿਸ ਵੱਲੋਂ ਧੱਕਾਮੁੱਕੀ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਆਖਿਆ ਹੈ ਕਿ ਇਹ ਗੈਰ ਲੋਕਤੰਤਰਿਕ ਹੈ ਕਿਉਂਕਿ ਕਿਸੇ ਵੀ ਪੀੜਤਾਂ ਦਾ ਹਾਲ ਚਾਲ ਜਾਨਣ ਜਾਣਾ ਹਰ ਵਿਅਕਤੀ ਦਾ ਹੱਕ ਹੈ ਤੇ ਰਾਹੁਲ ਗਾਂਧੀ ਵੀ ਇੱਕ ਆਮ ਨਾਗਰਿਕ ਵਾਂਗ ਗੈਂਗ ਪੀੜਤਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉੱਥੇ ਜਾ ਰਹੇ ਹਨ ਜਾ ਰਹੇ ਸਨ, ਜਿਸ ਨੂੰ ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ ਬੇ-ਵਜ੍ਹਾ ਰੋਕਿਆ ਗਿਆ ਤੇ ਸ੍ਰੀ ਰਾਹੁਲ ਗਾਂਧੀ ਨਾਲ ਧੱਕਾ ਮੁੱਕੀ ਵੀ ਕੀਤੀ ਗਈ । ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਪੀੜਤ ਪਰਿਵਾਰ ਤੱਕ ਨਾ ਪਹੁੰਚਣ ਦਿੱਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ।

Posted By: Jagjit Singh