ਪੱਤਰ ਪੇ੍ਰਰਕ, ਪਟਿਆਲਾ : ਬਰਸਾਤ ਕਾਰਨ ਪਹਿਲਾਂ ਹੀ ਟੁੱਟੀਆਂ ਸੜਕਾਂ ਦੀ ਹਾਲਤ ਹੋਰ ਬਦਤਰ ਹੋ ਗਈ ਹੈ, ਜਿਸ ਕਾਰਨ ਅੱਜ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਤੇ ਉਨ੍ਹਾਂ ਦੇ ਸਾਥੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਹੈ। ਬਿੱਟੂ ਚੱਠਾ ਨੇ ਦੱਸਿਆ ਕਿ ਬਾਰਨ ਤੋਂ ਲੈ ਕੇ ਮਾਜਰੀ ਅਕਾਲੀਆਂ, ਦੌਣ ਕਲਾਂ, ਕਾਲਵਾ, ਪਲੌਦੀਆਂ, ਸੁਨਿਆਰਹੇੜੀ, ਕੌਲੀ, ਦੌਣਕਲਾਂ ਆਦਿ ਪਿੰਡਾਂ ਤੋਂ ਨਿਕਲ ਕੇ ਰਾਜਪੁਰਾ ਚੰਡੀਗੜ੍ਹ ਰੋਡ ?ਤੇ ਚੜਦੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ।

ਬਿੱਟੂ ਚੱਠਾ ਨੇ ਆਖਿਆ ਕਿ ਸਰਕਾਰ ਦਾ ਧਿਆਨ ਵਿਕਾਸ ਕਾਰਜਾਂ ਵੱਲ ਬਿਲਕੁੱਲ ਵੀ ਨਹੀਂ ਹੈ। ਇਕ ਸਾਲ ਤਕ ਸੜਕ ਦਾ ਪੈਚ ਵਰਕ ਤਕ ਨਹੀ ਹੋਇਆ। ਉਪਰੋਂ ਬੇਮੌਸਮੀ ਬਰਸਾਤਾਂ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਲੋਕ ਬਹੁਤ ਜ਼ਿਆਦਾ ਦੁੱਖੀ ਹਨ। ਉਨ੍ਹਾਂ ਆਖਿਆ ਕਿ ਸਰਕਾਰ ਗੱਲਾਂ ਮਾਰਨ ਨਾਲੋਂ ਕੰਮ ਕਰਨ ਵਿਚ ਧਿਆਨ ਦੇਵੇ ਤਾਂ ਜੋ ਲੋਕ ਸੰਤੁਸ਼ਟ ਹੋ ਸਕਣ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਫ਼ਸਲ ਦਾ ਬੇਮੌਸਮੀ ਬਰਸਾਤ ਨੇ ਵੱਡਾ ਨੁਕਸਾਨ ਕੀਤਾ ਹੈ। ਇਸ ਲਈ ਸਰਕਾਰ ਨੂੰ ਤੁਰੰਤ ਇਸਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਬਿੱਟੂ ਚੱਠਾ ਨੇ ਕਿਹਾ ਕਿ ਅਕਾਲੀ ਦਲ ਆਉਣ ਵਾਲੇ ਦਿਨਾਂ ਅੰਦਰ ਲੋਕਾਂ ਨੂੰ ਨਾਲ ਲੈ ਕੇ ਵੱਡੇ ਪੱਧਰ 'ਤੇ ਸੰਘਰਸ਼ ਉਲੀਕੇਗਾ।

ਇਸ ਮੌਕੇ ਮਾਜਰੀ ਤੋਂ ਜਥੇਦਾਰ ਕਰਨੈਲ ਸਿੰਘ, ਬਲਜੀਤ ਸਿੰਘ, ਬੌਬੀ ਸਾਬਕਾ ਸਰਪੰਚ, ਧਰਮਪਾਲ ਸਿੰਘ ਨੰਬਰਦਾਰ, ਅਮਰਜੀਤ ਸਿੰਘ, ਅਨਤ ਰਾਮ, ਹਰਜੋਤ ਸਿੰਘ ਐੱਸਓਆਈ, ਮਨਪ੍ਰਰੀਤ ਸਿੰਘ ਮੋਨੂੰ, ਕਾਲਵਾ ਤੋਂ ਬਲਵਿੰਦਰ ਸਿੰਘ ਿਢੱਲੋਂ, ਇੰਦਰਜੀਤ ਸਿੰਘ, ਦੀਦਾਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਸਾਬਕਾ ਸਰਪੰਚ ਫਰੀਦਪੁਰ, ਬਲਬੀਰ ਸਿੰਘ ਨੰਬਰਦਾਰ, ਨਰਿੰਦਰ ਿਝਲ ਪੀਏ ਬਿੱਟੂ ਚੱਠਾ ਆਦਿ ਵਰਕਰ ਤੇ ਆਗੂ ਹਾਜ਼ਰ ਸਨ।