ਐੱਚਐੱਸ ਸੈਣੀ, ਰਾਜਪੁਰਾ: ਪਟਿਆਲਾ ਪੁਲਿਸ ਨੇ ਕਿ੍ਕਟ ਆਈਪੀਐਲ ਮੈਚਾ 'ਤੇ ਆਨਲਾਈਨ ਦੜਾ ਸੱਟਾ ਲਗਾਉਣ ਵਾਲੇ ਸਰਗਨਾ ਨੂੰ ਕਾਬੂ ਕਰ ਕੇ 2 ਲੱਖ 64 ਹਜ਼ਾਰ ਰੁਪਏ ਦੀ ਨਕਦੀ, ਲੈਪਟਾਪ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁਲਿਸ ਨੇ ਆਈਪੀਐਲ ਮੈਚਾਂ 'ਤੇ ਆਨਲਾਈਨ ਸਾਈਟ ਐਪ ਰਾਹੀਂ ਰਾਜਪੁਰਾ ਵਿਚ ਦੜੇ ਸੱਟੇ ਦਾ ਧੰਦਾ ਕਰਨ ਵਾਲੇ ਰੌਕੀ ਵਾਸੀ ਦੁਰਗਾ ਮੰਦਰ ਰੋਡ ਰਾਜਪੁਰਾ ਟਾਊਨ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮ ਰੌਕੀ ਖਿਲਾਫ ਥਾਣਾ ਸਿਟੀ ਰਾਜਪੁਰਾ ਵਿਖੇ ਮਾਮਲਾ ਦਰਜ ਕੀਤਾ ਹੈ।

ਐੱਸਐੱਸਪੀ ਦੁੱਗਲ ਨੇ ਦੱਸਿਆ ਕਿ 25 ਅਕਤੂਬਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਸੀ ਕ੍ਰਿਕਟ ਦੇ ਆਈਪੀਐਲ ਮੈਚ ਚੱਲ ਰਹੇ ਹੋਣ ਕਰ ਕੇ ਰਾਜਪੁਰਾ ਸ਼ਹਿਰ ਵਿਚ ਰੌਕੀ ਨਾਂ ਦਾ ਅਨਸਰ ਕੁਝ ਹੋਰ ਸਾਥੀਆਂ ਨਾਲ ਰਲ ਕੇ ਆਨਲਾਈਨ ਦੜਾ ਸੱਟਾ ਲਾਉਂਦਾ ਹੈ। ਰੌਕੀ ਇਸ ਐਪ ਦਾ ਮਾਸਟਰ ਹੈ। ਉਹ ਗਾਹਕਾਂ ਦਾ ਭਰੋਸਾ ਬਣਾਉਣ ਲਈ ਉਨ੍ਹਾਂ ਨੂੰ ਸੱਟਾ ਖਿਡਾਉਣ ਦੇ ਨਾਲ ਸਕਰੀਨ ਤੇ ਟੀਵੀ 'ਤੇ ਚੱਲ ਰਹੇ ਪ੍ਰਰੋਗਰਾਮ ਦਿਖਾਉਂਦੇ ਹਨ। ਇਸ ਸੱਟੇ ਦੇ ਖੇਡ ਨੂੰ ਚਲਾਉਣ ਲਈ ਇਹ ਅਨਸਰ ਪੇਟੀਐੱਮ ਵਾਲਟ/ਬੈਂਕ ਦਾ ਆਪਣੇ-ਆਪਣੇ ਮੋਬਾਈਲ ਫੋਨ ਨੰਬਰਾਂ ਰਾਹੀਂ ਵਰਤਦੇ ਹਨ। ਇਹ ਵਿਅਕਤੀ ਪਟਿਆਲਾ ਤੇ ਰਾਜਪੁਰਾ ਦੇ ਇਲਾਕੇ ਵਿਚ ਤੁਰੇ ਫਿਰਦੇ ਪੇਟੀਐਮ, ਲੈਪਟਾਪ ਜ਼ਰੀਏ ਲੋਕਾਂ ਤੋਂ ਆਈਪੀਐਲ ਮੈਚਾਂ ਹੋਰ ਖੇਡਾ 'ਤੇ ਦੜਾ ਸੱਟਾ ਲਵਾਉਂਦੇ ਹਨ। ਇਸ ਇਤਲਾਹ 'ਤੇ ਏਐੱਸਆਈ ਗੁਰਦੀਪ ਸਿੰਘ ਤੇ ਛਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਰੌਕੀ ਦੇ ਰਿਹਾਇਸ਼ੀ ਮਕਾਨ 'ਤੇ ਛਾਪੇਮਾਰੀ ਕਰ ਕੇ ਰੌਕੀ ਨੂੰ ਗਿ੍ਫ਼ਤਾਰ ਕਰ ਲਿਆ।

ਐੱਸਐੱਸਪੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਰੌਕੀ ਆਪਣੇ ਮਾਸਟਰ ਆਈਡੀ ਤੋਂ 30 ਤੋਂ 35 ਗਾਹਕਾਂ ਦੀ ਆਈਡੀ ਬਣਾ ਕੇ ਆਈਪੀਐਲ ਮੈਚ ਤੇ ਹੋਰ ਆਨਲਾਈਨ ਗੇਮਾਂ 'ਤੇ ਸੱਟਾ ਲਵਾਉਦਾ ਹੈ ਅਤੇ ਗਾਹਕਾਂ ਤੋਂ ਪੇਮੈਂਟ ਨਕਦ ਜਾਂ ਪੇਟੀਐਮ ਬੈਂਕ ਰਾਹੀ ਮੰਗਵਾਉਂਦਾ ਸੀ। ਉਸ ਦੇ ਗਾਹਕ ਜਿਨ੍ਹਾਂ ਨੂੰ ਜੁਆਰੀਆ ਸੀ ਭਾਸ਼ਾ ਵਿਚ ਫੈਂਟਰ ਕਹਿੰਦੇ ਹਨ, ਉਹ ਕਿਕ੍ਟ, ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਲਾਅਨ ਟੈਨਿਸ, ਟੇਬਲ ਟੈਨਿਸ, ਹਾਕੀ, ਵਗੈਰਾ ਕਿਸੇ ਵੀ ਗੇਮ 'ਤੇ ਆਨਲਾਈਨ ਸੱਟਾ ਲਗਾਉਦੇ ਹਨ। ਰੌਕੀ ਵਿਰੁੱਧ ਥਾਣਾ ਸ਼ੰਭੂ ਵਿਚ ਜੂਏ ਸਬੰਧੀ 2018 ਵਿਚ ਮੁਕੱਦਮਾ ਦਰਜ ਹੈ।