ਪੱਤਰ ਪੇ੍ਰਰਕ, ਭਾਦਸੋਂ : ਪਿੰਡ ਮਟੋਰੜਾ ਦੇ ਇਕ ਕਿਸਾਨ ਦੇ ਖੇਤਾਂ 'ਚੋਂ ਚੋਰਾਂ ਨੇ ਬਿਜਲੀ ਟਰਾਂਸਫਾਰਮਰ 'ਚੋ ਸਾਮਾਨ ਚੋਰੀ ਕਰ ਲਿਆ ਹੈ। ਇਸ ਕਾਰਨ ਹੋਰਨਾਂ ਕਿਸਾਨਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਲਾਲ ਸਿੰਘ ਪੁੱਤਰ ਹਰਚੰਦ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਟਰਾਂਸਫਾਰਮਰ ਵਿਚਲਾ ਸਾਰਾ ਤਾਂਬਾ ਤੇ ਤਾਰਾਂ ਚੋਰੀ ਕਰ ਲਈਆਂ ਹਨ। ਇਸ ਸਬੰਧੀ ਥਾਣਾ ਭਾਦਸੋਂ ਨੂੰ ਵੀ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।